Avani Lekhara

Para Shooting World Cup: ਪੈਰਾਲੰਪਿਕ ਚੈਂਪੀਅਨ ਅਵਨੀ ਲੇਖਾਰਾ ਨੇ ਜਿੱਤਿਆ ਸੋਨ ਤਮਗਾ

ਚੰਡੀਗੜ੍ਹ 07 ਜੂਨ 2022: ਟੋਕੀਓ ਪੈਰਾਲੰਪਿਕ ਚੈਂਪੀਅਨ ਅਵਨੀ ਲੇਖਾਰਾ (Avani Lekhara) ਨੇ ਮੰਗਲਵਾਰ (7 ਜੂਨ) ਨੂੰ ਫਰਾਂਸ ਦੇ ਚੈਟੋਰੋਕਸ ਵਿਖੇ ਔਰਤਾਂ ਦੀ 10 ਮੀਟਰ ਏਅਰ ਰਾਈਫਲ ਸਟੈਂਡਿੰਗ SH1 ਵਿੱਚ ਸੋਨ ਤਮਗਾ ਜਿੱਤਿਆ। ਅਵਨੀ ਨੇ 250.6 ਦੇ ਵਿਸ਼ਵ ਰਿਕਾਰਡ ਸਕੋਰ ਨਾਲ ਸੋਨ ਤਮਗਾ ਜਿੱਤਿਆ। 20 ਸਾਲਾ ਨਿਸ਼ਾਨੇਬਾਜ਼ ਨੇ 2024 ਪੈਰਿਸ ਪੈਰਾਲੰਪਿਕ ਵਿੱਚ ਆਪਣੀ ਥਾਂ ਪੱਕੀ ਕਰਨ ਲਈ 249.6 ਦਾ ਆਪਣਾ ਹੀ ਵਿਸ਼ਵ ਰਿਕਾਰਡ ਤੋੜ ਦਿੱਤਾ।

ਪੋਲੈਂਡ ਦੀ ਐਮਿਲਿਆ ਬਾਬਸਕਾ ਨੇ ਕੁੱਲ 247.6 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਦੇ ਨਾਲ ਹੀ ਸਵੀਡਨ ਦੀ ਅੰਨਾ ਨੌਰਮਨ ਨੇ 225.6 ਦੇ ਸਕੋਰ ਨਾਲ ਕਾਂਸੀ ਦਾ ਤਗਮਾ ਆਪਣੇ ਨਾਂ ਕੀਤਾ। ਅਵਨੀ ਟੂਰਨਾਮੈਂਟ ਤੋਂ ਤਿੰਨ ਦਿਨ ਪਹਿਲਾਂ ਹੀ ਬਾਹਰ ਹੋਣ ਵਾਲੀ ਸੀ। ਉਸ ਦੇ ਕੋਚ ਅਤੇ ਐਸਕਾਰਟ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਹਾਲਾਂਕਿ, ਭਾਰਤੀ ਖੇਡ ਅਥਾਰਟੀ ਅਤੇ ਖੇਡ ਮੰਤਰਾਲੇ ਦੇ ਦਖਲ ਤੋਂ ਬਾਅਦ ਮਸਲਾ ਹੱਲ ਹੋ ਗਿਆ ਸੀ।

 

Scroll to Top