July 7, 2024 8:11 pm
ਯੁਗਾਂਡਾ

ਪੈਰਾ ਬੈਡਮਿੰਟਨ ਟੂਰਨਾਮੈਂਟ: ਯੁਗਾਂਡਾ ਵਿੱਚ ਬੰਬ ਧਮਾਕੇ ਕਾਰਨ ਦਹਿਸ਼ਤ ਵਿੱਚ ਭਾਰਤੀ ਟੀਮ, ਉਤਰਾਖੰਡ ਦੇ ਚਾਰ ਖਿਡਾਰੀ ਵੀ ਸ਼ਾਮਲ

ਚੰਡੀਗੜ੍ਹ, 17 ਨਵੰਬਰ 2021 : ਭਾਰਤੀ ਪੈਰਾ ਬੈਡਮਿੰਟਨ ਟੀਮ 15 ਤੋਂ 21 ਨਵੰਬਰ ਤੱਕ ਕਰਵਾਏ ਜਾ ਰਹੇ ਸਲਾਨਾ ਯੂਗਾਂਡਾ ਪੈਰਾ ਬੈਡਮਿੰਟਨ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਯੂਗਾਂਡਾ ਗਈ ਹੋਈ ਹੈ। ਅਫਰੀਕੀ ਦੇਸ਼ ਯੂਗਾਂਡਾ ਦੀ ਰਾਜਧਾਨੀ ਕੰਪਾਲਾ ‘ਚ ਭਾਰਤੀ ਟੀਮ ਦੇ ਹੋਟਲ ਨੇੜੇ ਆਤਮਘਾਤੀ ਹਮਲਾ ਹੋਇਆ ਹੈ। ਇਸ ਹਮਲੇ ‘ਚ ਆਤਮਘਾਤੀ ਹਮਲਾਵਰ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ। ਸਾਰੇ ਭਾਰਤੀ ਖਿਡਾਰੀ ਸੁਰੱਖਿਅਤ ਹਨ।

ਭਾਰਤੀ ਖਿਡਾਰੀਆਂ ਨੇ  ਗੱਲਬਾਤ ਦੌਰਾਨ ਦੱਸਿਆ ਕਿ ਸਾਰੇ ਖਿਡਾਰੀ ਹਾਲੀਡੇ ਐਕਸਪ੍ਰੈਸ ਹੋਟਲ ‘ਚ ਠਹਿਰੇ ਹੋਏ ਹਨ। ਬੰਬ ਧਮਾਕਾ ਇੱਥੋਂ ਕਰੀਬ 70 ਤੋਂ 80 ਮੀਟਰ ਦੀ ਦੂਰੀ ‘ਤੇ ਹੋਇਆ। ਕੇਂਦਰ ਸਰਕਾਰ ਅਤੇ ਭਾਰਤੀ ਦੂਤਾਵਾਸ ਖਿਡਾਰੀਆਂ ਦੇ ਸੰਪਰਕ ਵਿੱਚ ਹਨ।

ਉਤਰਾਖੰਡ ਦੇ ਚਾਰ ਖਿਡਾਰੀ ਵੀ ਸ਼ਾਮਲ 

ਕਿਰਨ ਰਿਜਿਜੂ ਨੇ ਖਿਡਾਰੀਆਂ ਨੂੰ ਫੋਨ ਕੀਤਾ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਦੱਸਣਯੋਗ ਹੈ ਕਿ ਭਾਰਤੀ ਪੈਰਾ ਬੈਡਮਿੰਟਨ ਟੀਮ 15 ਤੋਂ 21 ਨਵੰਬਰ ਤੱਕ ਕਰਵਾਏ ਜਾ ਰਹੇ ਸਲਾਨਾ ਯੂਗਾਂਡਾ ਪੈਰਾ ਬੈਡਮਿੰਟਨ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਯੂਗਾਂਡਾ ਗਈ ਹੋਈ ਹੈ।

ਟੀਮ ਵਿੱਚ ਟੋਕੀਓ ਪੈਰਾਲੰਪਿਕ ਦੇ ਕਾਂਸੀ ਤਮਗਾ ਜੇਤੂ ਮਨੋਜ ਸਰਕਾਰ, ਸ਼ਰਦ ਜੋਸ਼ੀ, ਬਾਜਪੁਰ ਤੋਂ ਮਨਦੀਪ ਕੌਰ ਅਤੇ ਕਾਸ਼ੀਪੁਰ ਦੇ ਚਿਰਾਗ ਬਰੇਠਾ ਸਮੇਤ ਲਗਭਗ 64 ਅੰਤਰਰਾਸ਼ਟਰੀ ਖਿਡਾਰੀ ਸ਼ਾਮਲ ਹਨ। ਫੋਨ ‘ਤੇ ਹੋਈ ਗੱਲਬਾਤ ‘ਚ ਮਨੋਜ ਸਰਕਾਰ, ਸ਼ਰਦ ਜੋਸ਼ੀ ਨੇ ਦੱਸਿਆ ਕਿ ਸਾਰੇ ਖਿਡਾਰੀ ਸੁਰੱਖਿਅਤ ਹਨ।

ਤਿੰਨ ਆਤਮਘਾਤੀ ਹਮਲੇ

ਮਨੋਜ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਸਾਰੇ ਖਿਡਾਰੀ ਦਹਿਸ਼ਤ ਵਿੱਚ ਸਨ। ਹਾਲਾਂਕਿ, ਭਾਰਤੀ ਦੂਤਾਵਾਸ ਅਤੇ ਕੇਂਦਰੀ ਮੰਤਰੀ ਨਾਲ ਫੋਨ ‘ਤੇ ਗੱਲ ਕਰਨ ਤੋਂ ਬਾਅਦ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਮਨੋਜ ਨੇ ਦੱਸਿਆ ਕਿ ਬੰਬ ਧਮਾਕਿਆਂ ਤੋਂ ਬਾਅਦ ਕਾਰਾਂ ਨੂੰ ਅੱਗ ਲੱਗ ਗਈ। Kampala blasts ਪੁਲਿਸ ਦੇ ਬੁਲਾਰੇ ਫਰੇਡ ਏਨੰਗਾ ਨੇ ਕਿਹਾ ਕਿ ਘੱਟੋ-ਘੱਟ 33 ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਹੈ। ਏਨੰਗਾ ਨੇ ਕਿਹਾ ਕਿ ਤਿੰਨ ਹਮਲਾਵਰਾਂ ਸਮੇਤ ਮਰਨ ਵਾਲਿਆਂ ਦੀ ਗਿਣਤੀ ਛੇ ਸੀ।