July 2, 2024 9:42 pm
Gurpatwant Singh Pannu

ਜਰਮਨੀ ਪੁਲਸ ਵਲੋਂ ਮੁਲਤਾਨੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਗੁਰਪਤਵੰਤ ਸਿੰਘ ਪੰਨੂ ਦਾ ਵੱਡਾ ਬਿਆਨ

ਲੁਧਿਆਣਾ 29 ਦਸੰਬਰ 2021 : ਸਥਾਨਕ ਅਦਾਲਤੀ ਕੰਪਲੈਕਸ ‘ਚ ਬੰਬ ਧਮਾਕੇ (Bomb Blast) ਦੇ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਜਰਮਨ ਤੋਂ ਐੱਸ.ਐੱਫ.ਜੇ. ਦੇ ਮੁਖੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨੇ ਇੱਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿੱਚ ਜਸਵਿੰਦਰ ਸਿੰਘ ਮੁਲਤਾਨੀ ਵੀ ਉਨ੍ਹਾਂ ਨਾਲ ਜੁੜੇ ਹੋਏ ਹਨ। ਵੀਡੀਓ ਰਾਹੀਂ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਨੇ ਦਾਅਵਾ ਕੀਤਾ ਹੈ ਕਿ ਮੁਲਤਾਨੀ ਨੂੰ ਕਿਸੇ ਵੀ ਪੁਲਸ ਨੇ ਗ੍ਰਿਫ਼ਤਾਰ ਨਹੀਂ ਕੀਤਾ ਤੇ ਨਾ ਹੀ ਹਿਰਾਸਤ ‘ਚ ਲਿਆ ਗਿਆ ਹੈ। ਉਹ ਘਰ ਬੈਠ ਕੇ ਜਰਮਨ ਸਰਕਾਰ ਨਾਲ ਗੱਲਬਾਤ ਕਰ ਰਿਹਾ ਹੈ। ਇਸ ਤੋਂ ਇਲਾਵਾ ਵੀਡੀਓ ‘ਚ ਇਹ ਵੀ ਕਿਹਾ ਗਿਆ ਹੈ ਕਿ ਇਸ ਦਾ ਲੁਧਿਆਣਾ ਕੋਰਟ ਕੰਪਲੈਕਸ ‘ਚ ਹੋਏ ਬੰਬ ਧਮਾਕੇ ਨਾਲ ਕੋਈ ਸਬੰਧ ਨਹੀਂ ਹੈ। ਹਾਲਾਂਕਿ, ਉਸਨੇ ਵੀਡੀਓ ‘ਚ ਕਬੂਲ ਕੀਤਾ ਹੈ ਕਿ ਉਹ ਰੈਫਰੈਂਡਮ-2020 ਲਈ ਕਾਨੂੰਨੀ ਲੜਾਈ ਲੜ ਰਿਹਾ ਹੈ ਅਤੇ ਲੋਕਾਂ ਨੂੰ ਰੈਫਰੈਂਡਮ-2020 ਲਈ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ ਹੈ।

ਦਰਅਸਲ ਬੰਬ ਧਮਾਕਾ ਮਾਮਲੇ ‘ਚ ਜਾਂਚ ਦੌਰਾਨ ਸੁਰੱਖਿਆ ਏਜੰਸੀਆਂ ਨੂੰ ਅਹਿਮ ਸੁਰਾਗ ਮਿਲੇ ਸਨ, ਜਿਸ ਤੋਂ ਬਾਅਦ ਇਸ ਧਮਾਕੇ ‘ਚ ਜਸਵਿੰਦਰ ਸਿੰਘ ਮੁਲਤਾਨੀ ਦਾ ਨਾਂ ਜੁੜਿਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਸੀ ਕਿ ਭਾਰਤ ਸਰਕਾਰ ਦੀ ਬੇਨਤੀ ‘ਤੇ ਜਰਮਨ ਸਰਕਾਰ ਨੇ ਸੋਮਵਾਰ ਦੇਰ ਰਾਤ ਮੁਲਤਾਨੀ ਨੂੰ ਗ੍ਰਿਫਤਾਰ ਕਰ ਲਿਆ ਸੀ, ਪਰ 28 ਦਸੰਬਰ ਨੂੰ ਸਿੱਖ ਫਾਰ ਜਸਟਿਸ (ਐਸ.ਐਫ.ਜੇ.) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਤਰਫੋਂ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਵੀਡੀਓ ‘ਤੇ ਖਾਲਿਸਤਾਨ ਰੈਫਰੈਂਡਮ ਲਿਖਿਆ ਹੋਇਆ ਹੈ ਅਤੇ ਪੰਨੂ ਖੁਦ ਮੁਲਤਾਨੀ ਨਾਲ ਐਂਕਰ ਦੇ ਤੌਰ ‘ਤੇ ਸਵਾਲਾਂ ਦੇ ਜਵਾਬ ਦੇ ਰਿਹਾ ਹੈ ਅਤੇ ਦਾਅਵਾ ਕਰ ਰਿਹਾ ਹੈ ਕਿ ਮੁਲਤਾਨੀ ਨੂੰ ਝੂਠਾ ਫੜਿਆ ਗਿਆ ਹੈ। ਮੁਲਤਾਨੀ ਦੀ ਵਾਇਰਲ ਵੀਡੀਓ ‘ਚ ਉਨ੍ਹਾਂ ਨੇ ਦਾੜ੍ਹੀ ਰੱਖੀ ਹੋਈ ਹੈ ਪਰ ਇਸ ਵੀਡੀਓ ‘ਚ ਉਹ ਕਲੀਨ ਸ਼ੇਵਨ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੇ ਰੈਫਰੈਂਡਮ-2020 ਦੀ ਟੀ-ਸ਼ਰਟ ਪਾਈ ਹੋਈ ਹੈ। 29 ਦਸੰਬਰ ਨੂੰ, ਇਹ ਵੀਡੀਓ ਭਾਰਤ ਵਿੱਚ ਵਾਇਰਲ ਹੋਇਆ, ਜੋ ਕਿ 2.54 ਸੈਕਿੰਡ ਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰੀਆਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ।

ਵੀਡੀਓ ‘ਚ ਦਿਖਾਈ ਦੇ ਰਿਹਾ ਨਕਸ਼ਾ, ਪੰਜਾਬ ਨੂੰ ਦਿਖਾਇਆ ਗਿਆ ਖਾਲਿਸਤਾਨ
ਵਾਇਰਲ ਵੀਡੀਓ ‘ਚ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਐਂਕਰ ਬਣੇ ਹੋਏ ਹਨ। ਇਸ ਦੇ ਪਿੱਛੇ ਬਿਲਕੁਲ ਇੱਕ ਨਕਸ਼ਾ ਹੈ, ਜਿਸ ਵਿੱਚ ਪੰਜਾਬ ਨੂੰ ਖਾਲਿਸਤਾਨ ਵਜੋਂ ਦਰਸਾਇਆ ਗਿਆ ਹੈ। ਇਸ ਵਿਚ ਹਿਮਾਚਲ ਅਤੇ ਹਰਿਆਣਾ ਨੂੰ ਵੀ ਜੋੜਿਆ ਗਿਆ ਹੈ ਅਤੇ ਆਲੇ-ਦੁਆਲੇ ਦੇ ਜੰਮੂ-ਕਸ਼ਮੀਰ, ਨੇਪਾਲ ਅਤੇ ਪਾਕਿਸਤਾਨ ਨੂੰ ਵੀ ਦਿਖਾਇਆ ਗਿਆ ਹੈ।