Site icon TheUnmute.com

Panjab University: ਅਨੁਰਾਗ ਦਲਾਲ ਬਣੇ ਪੰਜਾਬ ਯੂਨੀਵਰਸਿਟੀ ਦੇ ਨਵੇਂ ਪ੍ਰਧਾਨ

Anurag Dalal

ਚੰਡੀਗੜ੍ਹ, 5 ਸਤੰਬਰ 2024: ਪੰਜਾਬ ਯੂਨੀਵਰਸਿਟੀ (Panjab University) ‘ਚ ਵਿਦਿਆਰਥੀ ਕੌਂਸਲ ਚੋਣਾਂ ਲਈ ਵੋਟਿੰਗ ਦੀ ਗਿਣਤੀ ਖਤਮ ਹੋ ਚੁੱਕੀ ਹੈ | ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਪੰਜਾਬ ਯੂਨੀਵਰਸਿਟੀ ਦੇ ਨਵੇਂ ਪ੍ਰਧਾਨ ਬਣ ਗਏ ਹਨ | ਅਨੁਰਾਗ ਦਲਾਲ ਨੂੰ 3434 ਵੋਟਾਂ, CYSS ਦੇ ਪ੍ਰਿੰਸ ਚੌਧਰੀ ਨੂੰ 3129 ਵੋਟਾਂ, ABVP ਦੀ ਅੰਮ੍ਰਿਤਾ ਮਲਿਕ ਨੂੰ 1114 ਅਤੇ NSUI ਉਮੀਦਵਾਰ ਰਾਹੁਲ ਨੈਨ ਨੂੰ 497 ਵੋਟਾਂ ਮਿਲੀਆਂ |ਇਸਦੇ ਨਾਲ ਹੀ ਅਰਚਿਤ ਗਰਗ ਮੀਤ ਪ੍ਰਧਾਨ ਚੁਣੇ ਗਏ ਹਨ | ਸੰਯੁਕਤ ਸਕੱਤਰ ਜਸਵਿੰਦਰ ਰਾਣਾ ਅਤੇ ਸਕੱਤਰ ਵਿਨੀਤ ਯਾਦਵ ਬਣੇ ਹਨ।

ਉਨ੍ਹਾਂ ਦਾ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਵਿੰਗ CYSS ਦੇ ਪ੍ਰਿੰਸ ਚੌਧਰੀ ਨਾਲ ਸੀ। ਜਦਕਿ ਤੀਜੇ ਨੰਬਰ ‘ਤੇ ਏਬੀਵੀਪੀ ਦੀ ਅੰਮ੍ਰਿਤਾ ਮਲਿਕ ਅਤੇ NSUI ਉਮੀਦਵਾਰ ਚੌਥੇ ਸਥਾਨ ‘ਤੇ ਰਿਹਾ | ਜਿਕਰਯੋਗ ਹੈ ਕਿ ਸ਼ੁਰੂਆਤੀ ਰੁਝਾਨਾਂ ‘ਚ ਪੀਯੂ ‘ਚ ਪ੍ਰਧਾਨ ਦੇ ਅਹੁਦੇ ਲਈ ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਅੱਗੇ ਚੱਲ ਰਹੇ ਸਨ।

Exit mobile version