Site icon TheUnmute.com

Panchayat elections: ਪੰਜਾਬ ‘ਚ 15 ਅਕਤੂਬਰ ਨੂੰ ਹੋਣਗੀਆਂ ਪੰਚਾਇਤੀ ਚੋਣਾਂ

Panchayat elections

ਚੰਡੀਗੜ੍ਹ, 25 ਸਤੰਬਰ 2024: ਪੰਜਾਬ ‘ਚ ਪੰਚਾਇਤੀ ਚੋਣਾਂ (Panchayat elections) ਸਬੰਧੀ ਐਲਾਨ ਕਰ ਦਿੱਤਾ ਹੈ | ਪੰਜਾਬ ‘ਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣਗੀਆਂ | ਇਸਦੇ ਲਈ 27 ਸਤੰਬਰ ਤੋਂ ਨਾਮਜਦਗੀਆਂ ਭਰੀ ਜਾਣਗੀਆਂ ਅਤੇ 4 ਅਕਤੂਬਰ ਕਾਗਜ ਭਰਨ ਦੀ ਆਖਰੀ ਤਾਰੀਖ਼ ਹੈ |

ਨਾਮਜਦਗੀਆਂ ਫੀਸ 100 ਰੁਪਏ ਰੱਖੀ ਗਈ ਹੈ ਤੇ ਐੱਸ.ਸੀ ਅਤੇ ਬੀ.ਸੀ ਲਈ 50 ਰੁਪਏ ਹੋਵੇਗੀ | ਇਨ੍ਹਾਂ ਚੋਣਾਂ ਲਈ 19110 ਪੋਲਿੰਗ ਬੂਥ ਹੋਣਗੇ | ਪੰਚਾਇਤੀ ਚੋਣਾਂ ਲਈ ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਹੋਵੇਗੀ | ਇਸਦੇ ਨਾਲ ਹੀ 15 ਅਕਤੂਬਰ ਨੂੰ ਹੀ ਇਨ੍ਹਾਂ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ | ਇਨ੍ਹਾਂ ਚੋਣਾਂ (Panchayat elections) ‘ਚ ਸਰਪੰਚ 40 ਹਜ਼ਾਰ ਰੁਪਏ ਖਰਚ ਕਰ ਸਕਣਗੇ ਅਤੇ ਪੰਚ 30 ਹਜ਼ਾਰ ਰੁਪਏ ਖਰਚ ਕਰ ਸਕਣਗੇ | ਸਰਪੰਚਾਂ ਦੀ ਚੋਣ ਪਿੰਕ ਬੈਲਟ ਪੇਪਰ ਅਤੇ ਪੰਚਾਂ ਦੀ ਵਾਈਟ ਪੇਪਰ ‘ਤੇ ਹੋਵੇਗੀ | ਇਨ੍ਹਾਂ ਚੋਣਾਂ ਲਈ 1 ਕਰੋੜ 33 ਲੱਖ 97 ਹਜ਼ਾਰ 932 ਵੋਟਰ ਹਨ |

ਪੰਜਾਬ ‘ਚ ਕੁੱਲ 13241 ਪੰਚਾਇਤਾਂ ਹਨ, ਜਦਕਿ 153 ਬਲਾਕ ਕਮੇਟੀਆਂ ਅਤੇ 23 ਜ਼ਿਲ੍ਹਾ ਪ੍ਰੀਸ਼ਦ ਹਨ। ਉਨ੍ਹਾਂ ਦਾ ਕਾਰਜਕਾਲ 31 ਦਸੰਬਰ 2023 ਨੂੰ ਪੂਰਾ ਹੋਇਆ ਸੀ। ਪੰਜਾਬ ‘ਚ ਸਭ ਤੋਂ ਵੱਧ 1405 ਪੰਚਾਇਤਾਂ ਹੁਸ਼ਿਆਰਪੁਰ ਜ਼ਿਲ੍ਹੇ ‘ਚ ਹਨ, ਜਦੋਂ ਕਿ ਪਟਿਆਲਾ ‘ਚ 1022 ਪੰਚਾਇਤਾਂ ਹਨ।

ਪਿਛਲੇ ਸਾਲ ਪੰਜਾਬ ਸਰਕਾਰ ਨੇ ਆਪਣਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ 11 ਅਗਸਤ 2023 ਨੂੰ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਸੀ। ਜਿਸ ਕਾਰਨ ਵਿਵਾਦ ਪੈਦਾ ਹੋ ਗਿਆ ਸੀ। ਬਹੁਤੇ ਸਰਪੰਚ ਇਸ ਦੇ ਖਿਲਾਫ ਹੋ ਗਏ ਸਨ। ਉਨ੍ਹਾਂ ਨੇ ਦੀ ਦਲੀਲ ਦਿੱਤੀ ਸੀ ਕਿ ਪੰਜਾਬ ਸਰਕਾਰ ਸਿਰਫ਼ ਛੇ ਮਹੀਨਿਆਂ ਰਹਿੰਦਿਆਂ ਹੀ ਉਨ੍ਹਾਂ ਨੂੰ ਹਟਾ ਕੇ ਉਨ੍ਹਾਂ ਦੇ ਹੱਕਾਂ ਦੀ ਉਲੰਘਣਾ ਕਰ ਰਹੀ ਹੈ।

Exit mobile version