Site icon TheUnmute.com

ਪੰਚਾਇਤੀ ਚੋਣਾਂ: ਆਬਕਾਰੀ ਵਿਭਾਗ ਨੇ ਮਾਰੀ ਰੇਡ, ਭੱਠੀਆਂ, ਦੇਸੀ ਸ਼ਰਾਬ ਕੀਤੀ ਬਰਾਮਦ

ਜਲੰਧਰ 29 ਸਤੰਬਰ 2024 :  ਸੂਬੇ ‘ਚ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਗਿਆ ਹੈ, ਜਿਸ ਕਾਰਨ ਸਰਕਾਰੀ ਵਿਭਾਗ ਸਰਗਰਮ ਹੋ ਗਏ ਹਨ ਤਾਂ ਜੋ ਚੋਣਾਂ ਨੂੰ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਸੇ ਕੜੀ ਤਹਿਤ ਆਬਕਾਰੀ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦਿਆਂ ਸ਼ਰਾਬ ਬਣਾਉਣ ਵਾਲੀਆਂ ਭੱਠੀਆਂ, 25 ਹਜ਼ਾਰ ਲੀਟਰ ਦੇਸੀ ਸ਼ਰਾਬ, 430 ਬੋਤਲਾਂ ਅਤੇ ਵੱਡੀ ਗਿਣਤੀ ਵਿੱਚ ਸ਼ਰਾਬ ਬਣਾਉਣ ਲਈ ਵਰਤਿਆ ਜਾਣ ਵਾਲਾ ਸਮਾਨ ਜ਼ਬਤ ਕੀਤਾ ਗਿਆ ਹੈ।

ਵਿਭਾਗੀ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਚੋਣਾਂ ਦੇ ਮੱਦੇਨਜ਼ਰ ਸਤਲੁਜ ਦੇ ਕੰਢੇ ਵਾਲੇ ਇਲਾਕਿਆਂ ‘ਚ ਦੇਸੀ ਸ਼ਰਾਬ ਬਣਾਉਣ ਦਾ ਕੰਮ ਜ਼ੋਰਾਂ ‘ਤੇ ਚੱਲ ਰਿਹਾ ਹੈ। ਸਮੱਗਲਰਾਂ ਦੇ ਨਾਪਾਕ ਇਰਾਦਿਆਂ ਖ਼ਿਲਾਫ਼ ਅੱਜ ਆਬਕਾਰੀ ਵਿਭਾਗ ਵੱਲੋਂ ਛਾਪੇਮਾਰੀ ਦੀ ਯੋਜਨਾ ਬਣਾਈ ਗਈ। ਡਿਪਟੀ ਕਮਿਸ਼ਨਰ ਆਬਕਾਰੀ ਐਸ.ਕੇ ਗਰਗ ਦੀਆਂ ਹਦਾਇਤਾਂ ‘ਤੇ ਸਹਾਇਕ ਕਮਿਸ਼ਨਰ ਨਵਜੀਤ ਸਿੰਘ ਦੀ ਅਗਵਾਈ ‘ਚ ਛਾਪੇਮਾਰੀ ਟੀਮਾਂ ਨੇ ਛਾਪੇਮਾਰੀ ਕੀਤੀ | ਜਲੰਧਰ ਤੋਂ ਸ਼ੁਰੂ ਕਰਕੇ 4-5 ਟੀਮਾਂ ਬਣਾ ਕੇ ਵੱਖ-ਵੱਖ ਇਲਾਕਿਆਂ ‘ਚ ਨਾਲੋ-ਨਾਲ ਛਾਪੇਮਾਰੀ ਕੀਤੀ ਗਈ | ਦੂਰੋਂ ਹੀ ਟੀਮਾਂ ਨੂੰ ਆਉਂਦੀ ਦੇਖ ਕੇ ਸ਼ਰਾਬ ਤਸਕਰ ਮੌਕਾ ਛੱਡ ਕੇ ਪਾਣੀ ਵਾਲੇ ਰਸਤੇ ਤੋਂ ਭੱਜ ਗਏ।

 

ਅਧਿਕਾਰੀਆਂ ਨੇ ਦੱਸਿਆ ਕਿ ਸਤਲੁਜ ਦੇ ਕਿਨਾਰਿਆਂ ਦੇ 35 ਕਿਲੋਮੀਟਰ ਦੇ ਖੇਤਰ ਵਿੱਚ ਵੱਡੀ ਕਾਰਵਾਈ ਕਰਦਿਆਂ 25520 ਲੀਟਰ ਨਾਜਾਇਜ਼ ਸ਼ਰਾਬ, 430 ਬੋਤਲਾਂ, ਸ਼ਰਾਬ ਨਾਲ ਭਰੇ 10 ਲੋਹੇ ਦੇ ਡਰੰਮ, ਸ਼ਰਾਬ ਬਣਾਉਣ ਲਈ ਚਾਲੂ ਭੱਠੀ ਸਮੇਤ ਐਲੂਮੀਨੀਅਮ ਦੇ ਭਾਂਡੇ ਸਮੇਤ ਵੱਖ-ਵੱਖ ਸਾਮਾਨ ਬਰਾਮਦ ਕੀਤਾ ਗਿਆ ਹੈ। ਨੂੰ ਜ਼ਬਤ ਕੀਤਾ ਗਿਆ ਹੈ। ਪੁਲਿਸ ਪਾਰਟੀ ਨਾਲ ਪਹੁੰਚੇ ਸਹਾਇਕ ਅਮਲੇ ਨੇ 10 ਨਿਸ਼ਾਨਦੇਹੀ ਵਾਲੇ ਇਲਾਕਿਆਂ ‘ਚ ਛਾਪੇਮਾਰੀ ਕੀਤੀ ਅਤੇ 4-5 ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ ਪਰ ਤਸਕਰਾਂ ਦਾ ਪਤਾ ਨਹੀਂ ਲੱਗ ਸਕਿਆ |

 

ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਵਾਈ ਤਹਿਤ ਵਿਭਾਗੀ ਟੀਮ ਨੇ ਸਤਲੁਜ ਦੇ ਕੰਢੇ ਪਿੰਡ ਭਉਦੇ, ਸੰਗੋਵਾਲ, ਦਗੜ•ਾ, ਮਾਓ ਸਾਹਿਬ, ਵੇਹੜਾਂ, ਕੈਂਮਵਾਲਾ, ਬੂਟੇ ਦੀਆ ਛੰਨਾ, ਰਾਮਪੁਰ, ਬਾਊਪੁਰ ਆਦਿ ਖੇਤਰਾਂ ਵਿੱਚ ਮੁਹਿੰਮ ਚਲਾਈ। ਬਰਾਮਦਗੀ ਅਨੁਸਾਰ ਪਲਾਸਟਿਕ ਦੀਆਂ 42 ਮੋਟੀਆਂ ਤਰਪਾਲਾਂ ਦੇ ਥੈਲੇ ਸ਼ਰਾਬ ਬਰਾਮਦ ਕੀਤੀ ਗਈ ਹੈ, ਜਿਸ ਵਿੱਚ ਹਰੇਕ ਥੈਲੇ ਵਿੱਚ 600 ਲੀਟਰ ਸ਼ਰਾਬ ਜੋ ਕਿ 25200 ਲੀਟਰ ਸ਼ਰਾਬ ਹੈ। ਬਰਾਮਦ ਕੀਤੇ ਗਏ ਲੋਹੇ ਦੇ ਡਰੰਮਾਂ ਵਿੱਚ ਹਰ ਡਰੰਮ ਵਿੱਚ 40 ਲੀਟਰ ਸ਼ਰਾਬ ਰੱਖੀ ਹੋਈ ਸੀ ਜੋ ਕਿ 320 ਲੀਟਰ ਬਣਦੀ ਹੈ, ਇਸ ਤਰ੍ਹਾਂ ਕੁੱਲ 25520 ਲੀਟਰ ਸ਼ਰਾਬ ਬਰਾਮਦ ਕੀਤੀ ਗਈ ਹੈ। ਬਰਾਮਦ ਕੀਤੇ ਗਏ 4 ਵੱਡੇ ਐਲੂਮੀਨੀਅਮ ਦੇ ਭਾਂਡਿਆਂ ਵਿੱਚ ਕਰੀਬ 80 ਬੋਤਲਾਂ ਸ਼ਰਾਬ ਰੱਖੀ ਹੋਈ ਸੀ। ਬਰਾਮਦ ਹੋਈਆਂ 2 ਰਬੜ ਦੀਆਂ ਟਿਊਬਾਂ ਵਿੱਚ 350 ਬੋਤਲਾਂ ਸ਼ਰਾਬ ਛੁਪਾਈ ਹੋਈ ਸੀ, ਜਿਸ ਨਾਲ ਕੁੱਲ 430 ਬੋਤਲਾਂ ਬਣਦੀਆਂ ਹਨ। ਬਰਾਮਦ ਹੋਈ ਸ਼ਰਾਬ ਨੂੰ ਨਸ਼ਟ ਕਰ ਦਿੱਤਾ ਗਿਆ ਹੈ।

 

ਇਨ੍ਹਾਂ ਤੋਂ ਇਲਾਵਾ ਛੁਪਾਏ ਹੋਏ ਥੈਲੇ, ਡਰੰਮ, ਟਿਊਬਾਂ ਅਤੇ ਸ਼ਰਾਬ ਬਣਾਉਣ ਵਿਚ ਵਰਤਿਆ ਜਾਣ ਵਾਲਾ ਹੋਰ ਸਾਮਾਨ ਜ਼ਬਤ ਕੀਤਾ ਗਿਆ ਹੈ। ਉਕਤ ਸ਼ਰਾਬ ਸਤਲੁਜ ਦੇ ਪਾਣੀ ਤੋਂ ਕਈ ਫੁੱਟ ਹੇਠਾਂ ਬਾਂਸ ਨਾਲ ਬੰਨ੍ਹੀ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਸ਼ਰਾਬ ਤਰਪਾਲ ਅਤੇ ਬਾਂਸ ਨਾਲ ਬੰਨ੍ਹੀ ਹੋਈ ਸੀ। ਜਦੋਂ ਸਹਾਇਕ ਅਮਲੇ ਨੂੰ ਪਾਣੀ ਵਿੱਚ ਪਾ ਕੇ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਆਸ-ਪਾਸ ਦੇ ਇਲਾਕਿਆਂ ‘ਚ ਜ਼ਮੀਨ ਹੇਠਾਂ ਦੱਬੀਆਂ ਸ਼ਰਾਬ ਦੀਆਂ ਬੋਤਲਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਟੀਮਾਂ ਦੇ ਆਬਕਾਰੀ ਅਫ਼ਸਰ (ਈ.ਓ.) ਸੁਨੀਲ ਗੁਪਤਾ, ਸਰਵਨ ਸਿੰਘ, ਜਸਪਾਲ ਸਿੰਘ, ਅਨਿਲ ਕੁਮਾਰ, ਇੰਸਪੈਕਟਰ ਸਾਹਿਲ ਰੰਗਾ ਆਦਿ ਸ਼ਾਮਲ ਸਨ।

 

Exit mobile version