Site icon TheUnmute.com

ਪਾਕਿਸਤਾਨ ਦੇ PM ਸ਼ਾਹਬਾਜ਼ ਸ਼ਰੀਫ ਨੇ ਉੜੀਸਾ ‘ਚ ਵਾਪਰੇ ਰੇਲ ਹਾਦਸੇ ’ਤੇ ਦੁੱਖ ਜਤਾਇਆ

Shahbaz Sharif

ਚੰਡੀਗੜ੍ਹ, 03 ਜੂਨ 2023: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ (Shahbaz Sharif) ਨੇ ਟਵੀਟ ਕਰਦਿਆਂ ਉੜੀਸਾ ਵਿਚ ਵਾਪਰੇ ਰੇਲ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਇਕ ਰੇਲ ਹਾਦਸੇ ਵਿਚ ਹੋਈ ਸੈਂਕੜੇ ਲੋਕਾਂ ਦੀ ਮੌਤ ਤੋਂ ਬਹੁਤ ਦੁੱਖ ਪੁੱਜਿਆ ਹੈ।ਜਿਕਰਯੋਗ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਹੋਏ ਭਿਆਨਕ ਰੇਲ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 261 ਹੋ ਗਈ ਹੈ। ਇਸ ਦੇ ਨਾਲ ਹੀ ਕਰੀਬ 1000 ਦੇ ਕਰੀਬ ਯਾਤਰੀ ਜ਼ਖਮੀ ਹੋਏ ਹਨ। ਹਾਦਸੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਚਾਅ ਅਤੇ ਰਾਹਤ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ ਅਤੇ ਬਚਾਅ ਕਾਰਜਾਂ ‘ਚ ਫੌਜ ਨੂੰ ਵੀ ਤਾਇਨਾਤ ਕੀਤਾ ਗਿਆ ਹੈ।

Exit mobile version