July 5, 2024 1:31 am

ਪਾਕਿ ਦੇ PM ਇਮਰਾਨ ਖਾਨ ਨੇ ਟਵੀਟ ਕਰ ਅਫ਼ਗ਼ਾਨਿਸਤਾਨ ਟੀਮ ਦੀ ਕੀਤੀ ਤਾਰੀਫ

ਲਾਹੌਰ ; ਪਾਕਿਸਤਾਨ ਉਸ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟੀ-20 ਵਿਸ਼ਵ ਕਪ ਦੀ ਸੁਪਰ 12 ਦੀ ਚੋਣ ਵਿਚ ਆਪਣੀ ਟੀਮ ਦੇ ਖਿਲਾਫ ਸ਼ਾਨਦਾਰ ਪ੍ਰਦਸ਼ਨ ਲਈ ਅਫ਼ਗ਼ਾਨਿਸਤਾਨ ਟੀਮ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਯੁੱਧ ਨਾਲ ਲੜ ਰਹੀ ਇਸ ਟੀਮ ਦੀ ਕ੍ਰਿਕਟ ਟੀਮ ਦਾ ਭਵਿੱਖ ਕਾਫੀ ਵਧੀਆ ਹੈ, ਪਾਕਿ ਨੇ ਹਾਲਾਂਕਿ 19ਵੇਂ ਓਵਰ ਵਿਚ ਆਸਿਫ਼ ਅਲੀ ਦੇ 6 ਛਕਿਆ ਦੀ ਮਦਦ ਨਾਲ ਇਹ ਮੁਕਾਬਲਾ ਰੋਮਾਂਚਿਕ ਤਰੀਕੇ ਨਾਲ ਜਿੱਤ ਲਿਆ,
ਇਮਰਾਨ ਨੇ ਸ਼ੁੱਕਰਵਾਰ ਦੀ ਰਾਤ ਨੂੰ ਇਕ ਟਵੀਟ ਕੀਤਾ ਕਿ ਟੀਮ ਪਾਕਿ ਨੂੰ ਵਧਾਈ, ਅਫਗਾਨਿਸਤਾਨ ਨੇ ਵੀ ਕਾਫੀ ਵਧੀਆ ਪ੍ਰਦਰਸ਼ਨ ਕੀਤਾ, ਕਿਸੇ ਵੀ ਟੀਮ ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿਚ ਇੰਨੀ ਤੇਜ਼ੀ ਨਾਲ ਉੱਪਰ ਚੜ੍ਹ ਦੇ ਨਹੀਂ ਦੇਖਿਆ, ਪਾਕਿ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਇਸ ਸ਼ਾਂਤੀ ਭਾਵ ਤੇ ਪ੍ਰਤੀਭਾ ਦੇ ਦਮ ਤੇ ਅਫ਼ਗ਼ਾਨਿਸਤਾਨ ਵਿਚ ਕ੍ਰਿਕਟ ਦਾ ਭਵਿੱਖ ਵਧਿਆ ਲੱਗ ਰਿਹਾ ਹੈ,