ਚੰਡੀਗੜ੍ਹ 04 ਨਵੰਬਰ 2022: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੇ ਹਸਪਤਾਲ ਤੋਂ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹਮਲੇ ਦੀ ਸਾਜਿਸ਼ ਬਾਰੇ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੇਰੇ ‘ਤੇ ਹਮਲਾ ਕੀਤਾ ਜਾਣਾ ਹੈ । ਮੇਰੇ ਜਾਣ ਤੋਂ ਇੱਕ ਦਿਨ ਪਹਿਲਾਂ ਮੈਨੂੰ ਪਤਾ ਲੱਗਾ ਕਿ ਉਹ ਮੈਨੂੰ ਵਜ਼ੀਰਾਬਾਦ ਜਾਂ ਗੁਜਰਾਤ ਵਿੱਚ ਮਾਰਨ ਦੀ ਯੋਜਨਾ ਬਣਾ ਰਹੇ ਸਨ।
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਮੈਨੂੰ ਚਾਰ ਗੋਲੀਆਂ ਲੱਗੀਆਂ ਸਨ। ਉਪਰ ਵਾਲੇ ਦਾ ਧੰਨਵਾਦ ਕਿ ਮੈਂ ਠੀਕ ਹਾਂ। ਅਵਾਮ ਦੀ ਅਰਦਾਸ ਕੰਮ ਆਈ। ਅਸੀਂ ਉਨ੍ਹਾਂ ਲਈ ਕੰਮ ਕਰਦੇ ਰਹਾਂਗੇ। ਸਰਕਾਰ ਖਿਲਾਫ ਸਾਡੀ ਲੜਾਈ ਜਾਰੀ ਰਹੇਗੀ।ਜਿਕਰਯੋਗ ਹੈ ਕਿ ਬੀਤੇ ਦਿਨ ਇਸਲਾਮਾਬਾਦ ਵਿੱਚ ਰੈਲੀ ਦੌਰਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ‘ਤੇ ਇੱਕ ਹਮਲਾਵਰ ਨੇ ਗੋਲੀ ਚਲਾ ਦਿੱਤੀ । ਹਮਲਾਵਰ ਨੂੰ ਪੁਲਿਸ ਨੇ ਕਾਬੂ ਕਰ ਲਿਆ।