Site icon TheUnmute.com

Imran Khan: ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਮਾਮਲੇ ‘ਚ 14 ਸਾਲ ਦੀ ਕੈਦ ਦੀ ਸ਼ਜਾ

Imran Khan

ਚੰਡੀਗੜ੍ਹ, 17 ਜਨਵਰੀ 2025: ਪਾਕਿਸਤਾਨ ਦੀ ਇੱਕ ਅਦਾਲਤ ਨੇ ਪਾਕਿਸਤਾਨ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ‘ਚ ਦੋਸ਼ੀ ਠਹਿਰਾਇਆ ਹੈ। ਸਾਬਕਾ ਪ੍ਰਧਾਨ ਮੰਤਰੀ ਨੂੰ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਅਦਾਲਤ ਨੇ ਇਮਰਾਨ ਖਾਨ ਦੀ ਘਰਵਾਲੀ ਬੁਸ਼ਰਾ ਬੀਬੀ ਨੂੰ ਵੀ 7 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ 190 ਮਿਲੀਅਨ ਪੌਂਡ ਦੇ ਮੈਗਾ ਭ੍ਰਿਸ਼ਟਾਚਾਰ ਮਾਮਲੇ ‘ਚ ਇਮਰਾਨ ਖਾਨ ਨੂੰ ਇਹ ਦੀ ਕੈਦ ਦੀ ਸਜ਼ਾ ਸੁਣਾਈ ਹੈ |

ਅਦਾਲਤ ਨੇ ਇਮਰਾਨ ਖਾਨ ਨੂੰ 10 ਲੱਖ ਰੁਪਏ ਅਤੇ ਉਨ੍ਹਾਂ ਦੀ ਪਤਨੀ ਨੂੰ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਜੇਕਰ ਦੋਵੇਂ ਜੁਰਮਾਨਾ ਅਦਾ ਕਰਨ ‘ਚ ਅਸਫਲ ਰਹਿੰਦੇ ਹਨ, ਤਾਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਛੇ ਮਹੀਨੇ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ ਅਤੇ ਬੁਸ਼ਰਾ ਬੀਬੀ ਨੂੰ ਤਿੰਨ ਮਹੀਨੇ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ।

ਇਮਰਾਨ ਖਾਨ ਨੂੰ ਕਿਹੜੇ ਕੇਸ ‘ਚ ਸੁਣਾਈ ਸ਼ਜਾ (Imran Khan was sentenced in which case)

ਇਹ ਫੈਸਲਾ ਅਦਾਲਤ ਦੇ ਜੱਜ ਨਾਸਿਰ ਜਾਵੇਦ ਰਾਣਾ ਨੇ ਅਲ-ਕਾਦਿਰ ਟਰੱਸਟ ‘ਚ 190 ਮਿਲੀਅਨ ਪੌਂਡ ਦੇ ਕਥਿਤ ਗਬਨ ਦੇ ਸਬੰਧ ‘ਚ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ NAB ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਦਿੱਤਾ ਹੈ। ਅਦਾਲਤ ‘ਚ ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਸਰਦਾਰ ਮੁਜ਼ੱਫਰ ਅੱਬਾਸੀ ਦੀ ਅਗਵਾਈ ਹੇਠ ਰਾਸ਼ਟਰੀ ਜਵਾਬਦੇਹੀ ਬਿਊਰੋ (NAB) ਦੀ ਇੱਕ ਟੀਮ ਮੌਜੂਦ ਸੀ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬਰ, ਪੀਟੀਆਈ ਬੈਰਿਸਟਰ ਗੌਹਰ ਖਾਨ, ਸ਼ੋਏਬ ਸ਼ਾਹੀਨ, ਸਲਮਾਨ ਅਕਰਮ ਰਾਜਾ ਅਤੇ ਹੋਰ ਵਕੀਲ ‘ਚ ਮੌਜੂਦ ਸਨ।

ਅਲ ਕਾਦਿਰ ਟਰੱਸਟ ਕੇਸ ਕੀ ਹੈ ? (What is Al Qadir Trust Case?)

ਇਹ ਮਾਮਲਾ ਅਲ ਕਾਦਿਰ ਟਰੱਸਟ ਯੂਨੀਵਰਸਿਟੀ ਨਾਲ ਸਬੰਧਤ ਹੈ। ਇਹ ਦੋਸ਼ ਹੈ ਕਿ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਹੁੰਦਿਆਂ ਆਪਣੀ ਘਰਵਾਲੀ ਬੁਸ਼ਰਾ ਬੀਬੀ ਅਤੇ ਕੁਝ ਹੋਰ ਪੀਟੀਆਈ ਆਗੂਆਂ ਨਾਲ ਮਿਲ ਕੇ ਅਲ-ਕਾਦਿਰ ਯੂਨੀਵਰਸਿਟੀ ਪ੍ਰੋਜੈਕਟ ਟਰੱਸਟ ਦਾ ਗਠਨ ਕੀਤਾ ਸੀ। ਇਸਦਾ ਉਦੇਸ਼ ਸੋਹਾਵਾ ਜ਼ਿਲ੍ਹਾ ਜੇਹਲਮ, ਪੰਜਾਬ ਵਿਖੇ ‘ਗੁਣਵੱਤਾਪੂਰਨ ਸਿੱਖਿਆ’ ਪ੍ਰਦਾਨ ਕਰਨ ਲਈ ‘ਅਲ-ਕਾਦਿਰ ਯੂਨੀਵਰਸਿਟੀ’ ਦੀ ਸਥਾਪਨਾ ਕਰਨਾ ਸੀ। ਟਰੱਸਟ ਦੇ ਦਫ਼ਤਰ ਦਾ ਪਤਾ “ਬਨੀ ਗਾਲਾ ਹਾਊਸ, ਇਸਲਾਮਾਬਾਦ” ਦੱਸਿਆ।

ਦੋਸ਼ ਹੈ ਕਿ ਇਮਰਾਨ ਖਾਨ ਅਤੇ ਉਸਦੀ ਘਰਵਾਲੀ ਨੇ ਇਸ ਯੂਨੀਵਰਸਿਟੀ ਲਈ ਇੱਕ ਰਿਹਾਇਸ਼ੀ ਕੰਪਲੈਕਸ ਦੀ ਜ਼ਮੀਨ ਗੈਰ-ਕਾਨੂੰਨੀ ਢੰਗ ਨਾਲ ਹੜੱਪ ਲਈ ਹੈ। ਇਸ ਲਈ ਦੋਵਾਂ ਨੇ ਪਾਕਿਸਤਾਨ ਦੇ ਸਭ ਤੋਂ ਅਮੀਰ ਵਿਅਕਤੀ ਮਲਿਕ ਰਿਆਜ਼ ਨੂੰ ਕਥਿਤ ਧਮਕੀ ਵੀ ਦਿੱਤੀ ਸੀ। ਇਹ ਵੀ ਖੁਲਾਸਾ ਹੋਇਆ ਕਿ ਇਮਰਾਨ ਦੀ ਘਰਵਾਲੀ ਬੁਸ਼ਰਾ ਬੀਬੀ ਨੇ ਪੰਜ ਕੈਰੇਟ ਦੀ ਹੀਰੇ ਦੀ ਅੰਗੂਠੀ ਮੰਗੀ ਸੀ। ਇਸ ਤੋਂ ਇਲਾਵਾ, ਸਾਬਕਾ ਪ੍ਰਧਾਨ ਮੰਤਰੀ, ਉਨ੍ਹਾਂ ਦੀ ਘਰਵਾਲੀ ਬੁਸ਼ਰਾ ਬੀਬੀ ਅਤੇ ਹੋਰ ਪੀਟੀਆਈ ਆਗੂਆਂ ‘ਤੇ ਰਾਸ਼ਟਰੀ ਖਜ਼ਾਨੇ ਨੂੰ ਲਗਭਗ 50 ਅਰਬ ਪਾਕਿਸਤਾਨੀ ਰੁਪਏ ਦਾ ਨੁਕਸਾਨ ਪਹੁੰਚਾਉਣ ਦਾ ਵੀ ਦੋਸ਼ ਲੱਗਾ ਸੀ।

Read More: ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਸਮੇਤ 8 ਜਣੇ ਬਰੀ

Exit mobile version