July 7, 2024 6:34 pm
Imran Khan

ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ‘ਤੇ ਹੋਈ ਫਾਇਰਿੰਗ, ਪੁਲਿਸ ਵਲੋਂ ਹਮਲਾਵਰ ਕਾਬੂ

ਚੰਡੀਗੜ੍ਹ 03 ਨਵੰਬਰ 2022: ਇਸਲਾਮਾਬਾਦ ਵਿੱਚ ਰੈਲੀ ਦੌਰਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ‘ਤੇ ਇੱਕ ਹਮਲਾਵਰ ਨੇ ਗੋਲੀ ਚਲਾ ਦਿੱਤੀ । ਇਸ ਦੌਰਾਨ ਇਮਰਾਨ ਦੀਆਂ ਦੋਵੇਂ ਲੱਤਾਂ ਵਿੱਚ ਗੋਲੀ ਲੱਗ ਗਈ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਮਰਾਨ ਖਾਨ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਹਮਲਾਵਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।

ਇਸ ਦੌਰਾਨ ਇਮਰਾਨ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਨੇ ਕਿਹਾ ਕਿ ਇਮਰਾਨ ਖਾਨ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ। ਉਹ ਆਪਣੀ ਰੈਲੀ ਦੌਰਾਨ ਸਿਰਫ਼ ਰੌਲਾ ਪਾ ਰਹੇ ਹਨ। ਅਜ਼ਾਨ ਵੇਲੇ ਵੀ ਡੇਕ ਵਜਾ ਕੇ ਰੌਲਾ ਪਾਇਆ ਜਾ ਰਿਹਾ ਹੈ। ਇਸ ਤੋਂ ਗੁੱਸੇ ‘ਚ ਆ ਕੇ ਮੈਂ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਮੈਂ ਸਿਰਫ ਇਮਰਾਨ ਨੂੰ ਮਾਰਨਾ ਚਾਹੁੰਦਾ ਸੀ। ਮੈਨੂੰ ਕਿਸੇ ਨੇ ਨਹੀਂ ਭੇਜਿਆ ਹੈ। ਮੈਂ ਇਕੱਲਾ ਹਾਂ ਅਤੇ ਜੋ ਵੀ ਹੋਇਆ ਉਸ ਲਈ ਮੈਂ ਜ਼ਿੰਮੇਵਾਰ ਹਾਂ।