July 6, 2024 11:41 pm
PM ਮੋਦੀ

ਪਾਕਿਸਕਤਾਨੀ ਵਿਦਿਆਰਥਣ ਨੇ ਯੂਕਰੇਨ ‘ਚੋਂ ਕੱਢਣ ਲਈ PM ਮੋਦੀ ਦਾ ਕੀਤਾ ਧੰਨਵਾਦ

ਚੰਡੀਗੜ੍ਹ 09 ਮਾਰਚ 2022: ਯੂਕਰੇਨ ਤੇ ਰੂਸ ਦੋਨਾਂ ਵਿਚਕਾਰ ਜੰਗ ਲਗਾਤਾਰ ਜਾਰੀ ਹੈ, ਇਸ ਦੌਰਾਨ ਯੂਕਰੇਨ ਨੂੰ ਕਾਫੀ ਨੁਕਸਾਨ ਹੋਇਆ ਹੈ। ਜੰਗ ਦੇ ਇਸ ਮਾਹੌਲ ‘ਚ ਭਾਰਤ ਆਪਣੇ ਨਾਗਰਿਕਾਂ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢ ਰਿਹਾ ਹੈ।

PM ਮੋਦੀ ਦੀ ਪਹਿਲਕਦਮੀ ਸਦਕਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਮਨੁੱਖੀ ਗਲਿਆਰੇ ਤੋਂ ਲੋਕਾਂ ਨੂੰ ਕੱਢਣ ਦਾ ਮੌਕਾ ਦਿੱਤਾ। ਇਸ ਦੌਰਾਨ ਭਾਰਤੀਆਂ ਦੇ ਨਾਲ ਨਾਲ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਵੀ ਮਾਨਵਤਾਵਾਦੀ ਗਲਿਆਰੇ ਤੋਂ ਬਾਹਰ ਕੱਢਿਆ ਜਾ ਰਿਹਾ ਹੈ।

ਇਨ੍ਹਾਂ ਵਿਦੇਸ਼ੀ ਨਾਗਰਿਕਾਂ ‘ਚ ਪਾਕਿਸਤਾਨ ਦੀ ਰਹਿਣ ਵਾਲੀ ਅਸਮਾ ਸ਼ਫੀਕ ਵੀ ਸ਼ਾਮਲ ਹੈ, ਜੋ ਮਨੁੱਖੀ ਕਾਰੀਡੋਰ ਰਾਹੀਂ ਯੂਕਰੇਨ ਤੋਂ ਬਾਹਰ ਆਈ ਸੀ। ਅਸਮਾ ਸ਼ਫੀਕ ਨੇ ਸੁਰੱਖਿਅਤ ਨਿਕਾਸੀ ਲਈ ਭਾਰਤੀ ਦੂਤਾਵਾਸ ਅਤੇ PM ਮੋਦੀ ਦਾ ਧੰਨਵਾਦ ਕੀਤਾ। ਦਰਅਸਲ, ਭਾਰਤੀ ਦੂਤਾਵਾਸ ਦੀ ਮਦਦ ਨਾਲ ਅਸਮਾ ਸ਼ਫੀਕ ਨੂੰ ਯੂਕਰੇਨ ਤੋਂ ਕੱਢ ਲਿਆ ਗਿਆ ਹੈ ਅਤੇ ਉਹ ਆਪਣੇ ਵਤਨ ਪਰਤ ਰਹੀ ਹੈ।