ਪਾਕਿਸਤਾਨੀ ਨਾਗਰਿਕ

ਗੁਰਦਾਸਪੁਰ: ਅੰਤਰਰਾਸ਼ਟਰੀ ਸਰਹੱਦ ਪਾਰ ਕਰਦੇ ਫੜਿਆ ਗਿਆ ਪਾਕਿਸਤਾਨੀ ਨਾਗਰਿਕ

ਚੰਡੀਗੜ੍ਹ, 27 ਨਵੰਬਰ 2021 : ਭਾਰਤ -ਪਾਕਿ ਸਰਹੱਦ ‘ਤੇ ਸਥਿਤ ਬੀਐਸਐਫ ਦੀ 73 ਬਟਾਲੀਅਨ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਸਰਹੱਦ ਪਾਰ ਕਰਦੇ ਹੋਏ ਫੜਿਆ ਹੈ। ਇਸ ਗੱਲ ਦੀ ਪੁਸ਼ਟੀ ਬੀਐਸਐਫ ਅਧਿਕਾਰੀ ਨਿਰਮਾਣ ਸਿੰਘ ਔਜਲਾ ਨੇ ਕੀਤੀ ਹੈ। ਹਾਲਾਂਕਿ ਉਨ੍ਹਾਂ ਦਾ ਸਿਰਫ ਇਹੀ ਕਹਿਣਾ ਹੈ ਕਿ ਉਕਤ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਹ ਜਾਂਚ ਤੋਂ ਬਾਅਦ ਹੀ ਇਸ ਸਬੰਧ ‘ਚ ਕੁਝ ਕਹਿ ਸਕਦੇ ਹਨ।

ਇਸ ਦੇ ਨਾਲ ਹੀ ਸੂਤਰਾਂ ਅਨੁਸਾਰ ਬੀਓਪੀ ਸ਼ਾਹਪੁਰ ਵਿਖੇ ਸ਼ਾਮ 5 ਵਜੇ ਦੇ ਕਰੀਬ 73 ਬਟਾਲੀਅਨ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਆਉਂਦਾ ਦੇਖਿਆ ਗਿਆ। ਬੀਐਸਐਫ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ। ਉਕਤ ਨਾਗਰਿਕ ਦੀ ਪਛਾਣ ਇਮਰਾਨ ਅਹਿਮਦ ਪੁੱਤਰ ਸੁਲਤਾਨ ਅਹਿਮਦ ਵਾਸੀ ਪਿੰਡ ਕੰਮੋਕੀ ਜ਼ਿਲ੍ਹਾ ਨਾਰੋਵਾਲ ਵਜੋਂ ਹੋਈ ਹੈ। ਨੌਜਵਾਨ ਨੇ ਕਾਲੇ ਰੰਗ ਦਾ ਫੁਲ ਸਲੀਵ, ਨੀਲਾ ਸਵੈਟਰ, ਕਾਲਾ ਪਜਾਮਾ ਅਤੇ ਚੱਪਲਾਂ ਪਾਈਆਂ ਹੋਈਆਂ ਹਨ।

Scroll to Top