ਚੰਡੀਗੜ੍ਹ, 22 ਫ਼ਰਵਰੀ 2023: ਤਰਨ ਤਾਰਨ ਵਿੱਚ ਕੌਮਾਂਤਰੀ ਸਰਹੱਦ ‘ਤੇ ਪਾਕਿਸਤਾਨੀ ਡਰੋਨ (Pakistani Drone) ਨੇ ਇਕ ਵਾਰ ਫਿਰ ਦਸਤਕ ਦਿੱਤੀ ਹੈ। ਇਹ ਡਰੋਨ 5 ਮਿੰਟ ਤੱਕ ਭਾਰਤੀ ਸਰਹੱਦ ਵਿੱਚ ਘੁੰਮਦਾ ਰਿਹਾ। ਤਰਨ ਤਾਰਨ ਜ਼ਿਲ੍ਹੇ ਅਧੀਨ ਪੈਂਦੇ ਭਾਰਤ-ਪਾਕਿ ਸਰਹੱਦ ਦੇ ਬੀ.ਓ.ਪੀ. ਪਾਕਿਸਤਾਨੀ ਡਰੋਨ ਨੇ ਸਵੇਰੇ 3 ਵਜੇ ਅਮਰ ਰਾਹੀਂ ਭਾਰਤੀ ਖੇਤਰ ਵਿੱਚ ਪਿੱਲਰ ਨੰਬਰ 126/2 ਤੋਂ ਦਸਤਕ ਦਿੱਤੀ। ਬੀ ਐੱਸ ਐੱਫ. 71 ਬਟਾਲੀਅਨ ਦੇ ਜਵਾਨਾਂ ਨੇ ਡਰੋਨ ਨੂੰ ਵਾਪਸ ਭਜਾਉਣ ਲਈ ਤਿੰਨ ਰਾਉਂਡ ਫਾਇਰ ਕੀਤੇ। ਜਦਕਿ ਪੁਲਿਸ ਅਤੇ ਬੀ.ਐਸ.ਐਫ ਜਵਾਨਾਂ ਨੇ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ ਪਰ ਅਜੇ ਤੱਕ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ।