Site icon TheUnmute.com

India: ਪਾਕਿਸਤਾਨੀ ਡਰੋਨ ਨੂੰ ਸਰਹੱਦ ‘ਤੇ ਬੀ.ਐਸ.ਐਫ. ਜਵਾਨਾਂ ਨੇ ਕੀਤਾ ਨਾਕਾਮ

Central Jail Amritsar

ਚੰਡੀਗੜ੍ਹ 20 ਦਸੰਬਰ 2021: ਪਾਕਿਸਤਾਨ (Pakistan) ਵਲੋਂ ਪਹਿਲਾ ਵੀ ਸਰਹੱਦ ਤੇ ਡਰੋਨ (Dron) ਛੱਡ ਦੀ ਖ਼ਬਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ | ਇਸੇ ਤਰ੍ਹਾਂ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦਾ ਫਾਇਦਾ ਉਠਾਉਂਦੇ ਹੋਏ ਜਦੋਂ ਦੇਸ਼ ਵਿਰੋਧੀ ਆਪਣੀਆਂ ਗਤੀਵਿਧੀਆਂ ਨੂੰ ਅਧਿਕਾਰੀਆਂ ਦੀ ਸ਼ਹਿ ‘ਤੇ ਅੰਜਾਮ ਦੇਣ ਲਈ ਤਿਆਰ ਰਹਿੰਦੇ ਹਨ , ਉਥੇ ਹੀ ਐਤਵਾਰ ਰਾਤ ਨੂੰ ਬੀ.ਐਸ.ਐਫ. ਸੈਕਟਰ ਗੁਰਦਾਸਪੁਰ ਦੀ 10 ਬਟਾਲੀਅਨ ਦੇ ਬੀ.ਓ.ਪੀ. ਕਸੋਵਾਲ ਦੇ ਬਾਹਰਵਾਰ ਤੈਨਾਤ ਮਹਿਲਾ ਕਾਂਸਟੇਬਲਾਂ ਅਤੇ ਪੁਲਸ ਮੁਲਾਜ਼ਮਾਂ ਵਲੋਂ ਰਾਤ 12 ਵਜੇ ਦੇ ਕਰੀਬ ਪਾਕਿਸਤਾਨੀ ਡਰੋਨ ਸੰਘਣੀ ਧੁੰਦ ਵਿੱਚ ਉੱਡਦੇ ਦੇਖੇ ਗਏ। ਜਦੋਂ ਡਰੋਨ (Dron) ਭਾਰਤ (india) ਦੇ ਖੇਤਰ ‘ਚ ਦਾਖਲ ਹੋਣ ਲਗਾ ਤਾਂ ਗੋਲੀਬਾਰੀ ਕਰਕੇ ਉਸ ਨੂੰ ਨਾਕਾਮ ਕਰ ਦਿੱਤਾ ਗਿਆ ਹੈ।

ਸੰਘਣੀ ਧੁੰਦ ‘ਚ ਉਡਦੇ ਡਰੋਨ ਨੂੰ ਦੇਖ ਕੇ ਡਿਊਟੀ ‘ਤੇ ਮੌਜੂਦ ਬੀ.ਐੱਸ.ਐੱਫ. (BSF) ਮਹਿਲਾ ਕਾਂਸਟੇਬਲਾਂ ਅਤੇ ਪੁਰਸ਼ ਜਵਾਨਾਂ ਦੇ ਪਾਸਿਓਂ ਡਰੋਨ ਅਤੇ 5 ਗੋਲੀਆਂ ਚਲਾਈਆਂ ਗਈਆਂ। ਇਸ ਸਬੰਧੀ ਬੀ.ਐਸ.ਐਫ. (BSF) ਕੇ ਡੀ.ਆਈ.ਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀ.ਐਸ.ਐਫ. ਸੰਘਣੀ ਧੁੰਦ ਦੇ ਦੌਰਾਨ, ਸਰਹੱਦ ‘ਤੇ ਨਜ਼ਰ ਆਉਣ ਅਤੇ ਪਾਕਿਸਤਾਨੀ (Pakistan) ਡਰੋਨ ਉਡਦੇ ਹੋਏ ਸੈਨਿਕਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਬੀ.ਐਸ.ਐਫ. ਜਵਾਨਾਂ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਹੈ ਕਿ ਇਸ ਚੌਕੀ ਦੇ ਨਾਲ ਹੀ 10 ਬਟਾਲੀਅਨ ਦੇ ਜਵਾਨਾਂ ਨੇ ਐਤਵਾਰ ਸ਼ਾਮ ਨੂੰ ਇਕ ਪਾਕਿਸਤਾਨੀ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਸੈਕਟਰ ਵਿੱਚ ਪਿਛਲੇ ਸਮੇਂ ਦੌਰਾਨ ਵੱਖ-ਵੱਖ ਬਟਾਲੀਅਨਾਂ ਦੇ ਬੀ.ਓ.ਪੀ. ਅਤੇ 20 ਦੇ ਕਰੀਬ ਪਾਕਿਸਤਾਨੀ ਡਰੋਨ (Dron) ਦਾਗੇ ਜਾ ਰਹੇ ਹਨ।

Exit mobile version