July 7, 2024 4:11 pm
B.S.F

ਤਰਨਤਾਰਨ ‘ਚ ਕੌਮਾਂਤਰੀ ਸਰਹੱਦ ‘ਤੇ ਫਿਰ ਦਿਸਿਆ ਪਾਕਿਸਤਾਨੀ ਡਰੋਨ, BSF ਨੇ ਕੀਤੀ ਫਾਇਰਿੰਗ

ਚੰਡੀਗੜ੍ਹ 18 ਨਵੰਬਰ 2022: ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਪਾਕਿਸਤਾਨ ‘ਚ ਬੈਠੇ ਅੱਤਵਾਦੀਆਂ ਅਤੇ ਸਮੱਗਲਰਾਂ ਦੀ ਇਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇੱਕ ਵਾਰ ਫਿਰ ਤਰਨਤਾਰਨ ਬਾਰਡਰ ‘ਤੇ ਪਾਕਿਸਤਾਨੀ ਡਰੋਨ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਇਆ ਹੈ। ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਇਸ ਸਾਲ 256ਵੀਂ ਵਾਰ ਡਰੋਨ ਭਾਰਤੀ ਸਰਹੱਦ ‘ਚ ਦਾਖਲ ਹੋਇਆ ਹੈ। ਫਿਲਹਾਲ ਤਰਨਤਾਰਨ ਬਾਰਡਰ ‘ਤੇ ਬੀਐਸਐਫ ਵੱਲੋਂ ਤਲਾਸ਼ੀ ਲਈ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਕਰੀਬ 1 ਵਜੇ ਤਰਨਤਾਰਨ ਦੇ ਬੀਓਪੀ ਹਰਭਜਨ ਸਿੰਘ ‘ਤੇ ਡਰੋਨ ਦੀ ਹਰਕਤ ਦੇਖੀ ਗਈ। ਬੀਐਸਐਫ ਬਟਾਲੀਅਨ 101 ਦੇ ਜਵਾਨ ਗਸ਼ਤ ’ਤੇ ਸਨ। ਆਵਾਜ਼ ਸੁਣਦਿਆਂ ਹੀ ਬੀਐਸਐਫ ਦੇ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਡਰੋਨ ਦੀ ਸਹੀ ਮੂਵਮੈਂਟ ਦੇਖਣ ਲਈ 4 ਹਲਕੇ ਬੰਬ ਵੀ ਸੁੱਟੇ ਗਏ। ਬੀਐਸਐਫ ਦੇ ਜਵਾਨਾਂ ਵੱਲੋਂ ਕੁੱਲ 34 ਰਾਉਂਡ ਫਾਇਰ ਕੀਤੇ ਗਏ। ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਸਰਹੱਦ ਵੱਲ ਮੁੜ ਗਿਆ।