BSF

ਖੇਮਕਰਨ ਸੈਕਟਰ ‘ਚ ਮੁੜ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, BSF ਨੇ ਕੀਤੀ ਫਾਇਰਿੰਗ

ਚੰਡੀਗੜ੍ਹ 30 ਜੁਲਾਈ 2022: ਭਾਰਤ ਪਾਕਿਸਤਾਨ ਸਰਹੱਦ ‘ਤੇ ਡਰੋਨ ਦੀ ਘਟਨਾਂਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ | ਇਸਦੇ ਨਾਲ ਹੀ ਬੀਤੀ ਰਾਤ ਖੇਮਕਰਨ ਸੈਕਟਰ ‘ਚ ਸਰਹੱਦ ‘ਤੇ ਦੇਰ ਰਾਤ ਇਕ ਪਾਕਿਸਤਾਨੀ ਡਰੋਨ ਦੀ ਹਲਚਲ ਦੇਖੀ ਗਈ ਜਿਸਤੋਂ ਬਾਅਦ ਸਰਹੱਦ ‘ਤੇ ਤਾਇਨਾਤ ਬੀ.ਐੱਸ ਐੱਫ (BSF)  ਦੇ ਜਵਾਨਾਂ ਵਲੋਂ ਫਾਇਰਿੰਗ ਵੀ ਕੀਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦ ‘ਤੇ ਤਾਇਨਾਤ ਬੀ.ਐੱਸ.ਐੱਫ.(BSF) ਚੌਕੀਆਂ ਨੂਰਵਾਲਾ ਕੋਲ ਬੀਤੀ ਰਾਤ 1ਵਜ ਕੇ 40 ਮਿੰਟ ਤੇ ਸਰਹੱਦੀ ਪਿੰਡ ਮੱਸਤਗੜ੍ਹ ‘ਚ ਬਣੇ ਸਟੇਡੀਅਮ ਸਾਹਮਣੇ ਸਰਹੱਦ ‘ਤੇ ਇਕ ਪਾਕਿਸਤਾਨੀ ਡਰੋਨ ਦੀ ਭਾਰਤੀ ਖ਼ੇਤਰ ‘ਚ ਦਾਖ਼ਲ ਹੋਣ ਹਲਚਲ ਦੇਖੀ ਗਈ ਸੀ |

ਇਸ ਦੌਰਾਨ ਬੀ.ਐੱਸ.ਐੱਫ ਦੀ 103 ਬਟਾਲੀਅਨ ਦੇ ਜਵਾਨਾਂ ਨੇ ਡਰੋਨ ਤੇ ਸੱਤ ਰਾਊਂਡ ਫਾਇਰ ਕੀਤੇ, ਜਿਸ ਕਾਰਨ ਡਰੋਨ ਵਾਪਸ ਚਲੇ ਗਏ ।ਸੂਚਨਾ ਮਿਲਦੇ ਹੀ ਐੱਸ.ਐੱਚ.ਓ. ਖੇਮਕਰਨ ਇੰਸਪੈਕਟਰ ਕੰਵਲਜੀਤ ਰਾਏ ਵੀ ਜਵਾਨਾਂ ਸਮੇਤ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਵਲੋਂ ਇਲਾਕੇ ਦੀ ਛਾਣਬੀਣ ਕੀਤੀ ਜਾ ਰਹੀ ਹੈ | ਪਰ ਅਜੇ ਤੱਕ ਕੋਈ ਚੀਜ਼ ਬਰਾਮਦ ਨਹੀਂ ਹੋਈ।

Scroll to Top