ਅੰਮ੍ਰਿਤਸਰ : ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਇਕ ਵਾਰ ਫਿਰ ਪਾਕਿਸਤਾਨੀ ਸਮੱਗਲਰਾਂ ਦੀ ਨਾਪਾਕ ਹਰਕਤ ਨੂੰ ਨਾਕਾਮ ਕਰ ਦਿੱਤਾ ਹੈ। ਫ਼ਿਰੋਜ਼ਪੁਰ ਤੋਂ ਬਾਅਦ ਹੁਣ ਅੰਮ੍ਰਿਤਸਰ ਸੈਕਟਰ ਵਿੱਚ ਪਾਕਿਸਤਾਨੀ ਡਰੋਨ (Pakistani drone) ਮਿਲਿਆ ਹੈ। ਬੀਐਸਐਫ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਡਰੋਨ ਸਰਹੱਦ ਪਾਰ ਤੋਂ ਕੋਈ ਨਸ਼ੀਲੀ ਚੀਜ਼ ਸੁੱਟ ਕੇ ਵਾਪਸ ਪਰਤ ਰਿਹਾ ਸੀ।
ਜਾਣਕਾਰੀ ਅਨੁਸਾਰ ਬੀ.ਐਸ.ਐਫ ਨੇ ਰਾਤ ਸਮੇਂ ਅੰਮ੍ਰਿਤਸਰ ਦੇ ਪਿੰਡ ਹਵੇਲੀਆਂ ਨੇੜੇ ਡਰੋਨ (drone) ਦੀ ਆਵਾਜ਼ ਸੁਣੀ ਸੀ। ਜਿਸ ਤੋਂ ਬਾਅਦ ਜਵਾਨਾਂ ਨੇ ਵੀ ਤੁਰੰਤ ਡਰੋਨ (drone) ਵੱਲ ਹਵਾਈ ਫਾਇਰ ਕੀਤੇ ਪਰ ਅਚਾਨਕ ਡਰੋਨ ਦੀ ਆਵਾਜ਼ ਬੰਦ ਹੋ ਗਈ। ਸਵੇਰੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ। ਕੰਡਿਆਲੀ ਤਾਰ ਦੇ ਨੇੜੇ ਖੇਤਾਂ ‘ਚੋਂ ਇਕ ਚਿੱਟੇ ਰੰਗ ਦਾ ਡਰੋਨ ਬਰਾਮਦ ਹੋਇਆ।
ਇਸ ਤੋਂ ਬਾਅਦ ਇਲਾਕੇ ‘ਚ ਸਰਚ ਆਪਰੇਸ਼ਨ ਜਾਰੀ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਡਰੋਨ (drone) ਨੇ ਇੱਥੇ ਕੋਈ ਨਸ਼ਾ ਛੱਡਿਆ ਹੈ। ਬੀ.ਐਸ.ਐਫ. ਵੱਲੋਂ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਹੈ।
ਦੋ ਦਿਨ ਪਹਿਲਾਂ 6-7 ਮਾਰਚ ਦੀ ਦਰਮਿਆਨੀ ਰਾਤ ਨੂੰ ਬੀ.ਐਸ.ਐਫ. ਨੇ ਫਿਰੋਜ਼ਪੁਰ ਸੈਕਟਰ ਵਿੱਚ ਇੱਕ ਵੱਡਾ ਡਰੋਨ ਸੁੱਟਿਆ ਸੀ। ਇਸ ਡਰੋਨ (drone) ਨੂੰ ਸੈਨਿਕਾਂ ਨੇ ਸੁੱਟਿਆ ਸੀ। ਇਸ ਦੇ ਨਾਲ ਹੀ ਜਵਾਨਾਂ ਨੇ ਡਰੋਨ (drone) ਨਾਲ ਬੰਨ੍ਹੀ ਕਰੀਬ 4 ਕਿਲੋ ਹੈਰੋਇਨ ਵੀ ਜ਼ਬਤ ਕੀਤੀ ਹੈ।