ਚੰਡੀਗੜ੍ਹ 08 ਅਕਤੂਬਰ 2022: ਗੁਜਰਾਤ ਦੇ ਤੱਟ ਤੋਂ ਇੱਕ ਵਾਰ ਫਿਰ ਪਾਕਿਸਤਾਨੀ ਕਿਸ਼ਤੀ ਬਰਾਮਦ ਹੋਈ ਹੈ। ਭਾਰਤੀ ਤੱਟ ਰੱਖਿਅਕ ਬਲ (Indian Coast Guard force) ਨੇ ਏਟੀਐਸ ਗੁਜਰਾਤ (ATS Gujarat) ਨਾਲ ਸਾਂਝੇ ਆਪ੍ਰੇਸ਼ਨ ਵਿੱਚ ਪਾਕਿਸਤਾਨੀ ਕਿਸ਼ਤੀ ਵਿੱਚੋਂ 50 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸਦੇ ਨਾਲ ਹੀ ਕਿਸ਼ਤੀ ਸਮੇਤ 6 ਜਣਿਆਂ ਨੂੰ ਵੀ ਹਿਰਾਸਤ ‘ਚ ਲੈ ਲਿਆ ਗਿਆ ਹੈ।
ਇਹ 6 ਜਣੇ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ ਨੇੜੇ ਫੜੇ ਗਏ ਸਨ। ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 350 ਕਰੋੜ ਰੁਪਏ ਦੱਸੀ ਜਾ ਰਹੀ ਹੈ। ਭਾਰਤੀ ਤੱਟ ਰੱਖਿਅਕ (ਆਈਸੀਜੀ) ਦੇ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇੱਕ ਸਾਲ ਵਿੱਚ ਆਈਸੀਜੀ ਅਤੇ ਏਟੀਐਸ ਦੀ ਇਹ ਛੇਵੀਂ ਕਾਰਵਾਈ ਹੈ। ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜੀ ਘਟਨਾ ਹੈ।14 ਸਤੰਬਰ ਨੂੰ ਇੱਕ ਪਾਕਿਸਤਾਨੀ ਕਿਸ਼ਤੀ ਵਿੱਚੋਂ ਕਰੀਬ 200 ਕਰੋੜ ਰੁਪਏ ਦੀ 40 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ। ਦੱਸ ਦੇਈਏ ਕਿ ਪਾਕਿਸਤਾਨ ਤੋਂ ਲਗਾਤਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੋ ਰਹੀ ਹੈ। ਏਟੀਐਸ ਅਤੇ ਭਾਰਤੀ ਤੱਟ ਰੱਖਿਅਕ ਬਲ ਮਿਲ ਕੇ ਇਸ ‘ਤੇ ਨਜ਼ਰ ਰੱਖ ਰਹੇ ਹਨ।