ਚੰਡੀਗੜ੍ਹ 29 ਅਗਸਤ 2022: ਪਾਕਿਸਤਾਨ-ਭਾਰਤ ਨਾਲ ਵਪਾਰ (ਖੁੱਲ੍ਹਾ ਵਪਾਰ ਮਾਰਗ) ਮੁੜ ਸ਼ੁਰੂ ਕਰੇਗਾ। ਇਹ ਐਲਾਨ ਪਾਕਿਸਤਾਨ (Pakistan) ਦੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਨੇ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਇਸ ਸਮੇਂ ਭਿਆਨਕ ਹੜ੍ਹਾਂ ਅਤੇ ਖਾਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਨਾਲ ਜੂਝ ਰਹੇ ਹਾਂ। ਅਜਿਹੇ ‘ਚ ਅਸੀਂ ਭਾਰਤ (India) ਨਾਲ ਵਪਾਰਕ ਰਸਤੇ ਖੋਲ੍ਹਾਂਗੇ।
ਜਿਕਰਯੋਗ ਹੈ ਕਿ ਪਾਕਿਸਤਾਨ (Pakistan) ਦੇ ਬਲੋਚਿਸਤਾਨ (Balochistan) ਸੂਬੇ ‘ਚ ਭਾਰੀ ਮਾਨਸੂਨ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ | ਇਸਦੇ ਨਾਲ ਹੀ ਸਿੰਧ ਅਤੇ ਬਲੋਚਿਸਤਾਨ ਵਿੱਚ ਹੜ੍ਹਾਂ ਕਾਰਨ ਪਾਕਿਸਤਾਨ ਦਾ ਬੁਰਾ ਹਾਲ ਹੈ | ਇੱਕ ਦਹਾਕੇ ਤੋਂ ਭਿਆਨਕ ਹੜ੍ਹਾਂ ਨਾਲ ਜੂਝ ਰਹੇ ਪਕਿਸਤਾਨ ਦੇ ਕਈ ਸੂਬਿਆਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਮਦਦ ਲਈ ਫੌਜ ਨੂੰ ਤਾਇਨਾਤ ਗਿਆ ਹੈ |
ਪਾਕਿਸਤਾਨ ‘ਚ ਹੜ੍ਹ ਕਾਰਨ ਹੁਣ ਤੱਕ 982 ਜਣਿਆਂ ਦੀ ਮੌਤ ਹੋ ਚੁੱਕੀ ਹੈ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐਨਡੀਐਮਏ) ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 45 ਜਣਿਆਂ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟਿਆਂ ‘ਚ 113 ਜਣੇ ਜ਼ਖਮੀ ਹੋਏ ਹਨ। ਇਸ ਨਾਲ ਜ਼ਖਮੀਆਂ ਦੀ ਗਿਣਤੀ 1,456 ਪਹੁੰਚ ਗਈ ਹੈ।