Site icon TheUnmute.com

ਅੱਤਵਾਦੀ ਹਮਲੇ ‘ਚ ਮਾਰੇ ਗਏ 36 ਚੀਨੀ ਨਾਗਰਿਕਾਂ ਨੂੰ ਪਾਕਿਸਤਾਨ ਦੇਵੇਗਾ ਮੁਆਵਜ਼ਾ

Pakistan

ਚੰਡੀਗੜ੍ਹ 22 ਜਨਵਰੀ 2022: ਪਾਕਿਸਤਾਨ (Pakistan) ਨੇ ਅਸ਼ਾਂਤ ਖੈਬਰ ਸੂਬੇ ‘ਚ ਪਿਛਲੇ ਸਾਲ ਅੱਤਵਾਦੀ ਹਮਲੇ ‘ਚ ਮਾਰੇ ਗਏ ਇਕ ਵੱਡੇ ਪਣਬਿਜਲੀ ਪ੍ਰੋਜੈਕਟ ਵਿਚ ਕੰਮ ਕਰ ਰਹੇ 36 ਚੀਨੀ ਨਾਗਰਿਕਾਂ (36 Chinese national) ਨੂੰ 1 ਕਰੋੜ 16 ਲੱਖ ਡਾਲਰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਮੁਆਵਜ਼ੇ ਦੀ ਰਕਮ ਬਾਰੇ ਕੈਬਨਿਟ ਦੀ ਆਰਥਿਕ ਤਾਲਮੇਲ ਕਮੇਟੀ (ਈ.ਸੀ.ਸੀ.) ਨੇ ਸ਼ੁੱਕਰਵਾਰ ਨੂੰ ਫੈਸਲਾ ਕੀਤਾ। ਵਿੱਤ ਮੰਤਰਾਲਾ ਦੇ ਬਿਆਨ ਅਨੁਸਾਰ, ‘ਈ.ਸੀ.ਸੀ. ਨੇ ਸਲਾਹ-ਮਸ਼ਵਰਾ ਕਰਨ ਅਤੇ ਚੀਨ ਨਾਲ ਸਬੰਧਾਂ ਦੀ ਡੂੰਘਾਈ ਨੂੰ ਧਿਆਨ ਵਿਚ ਰੱਖਦੇ ਹੋਏ ਸਦਭਾਵਨਾ ਦੇ ਤਹਿਤ ਕਦਮ ਚੁੱਕਦੇ ਹੋਏਸਰਕਾਰੀ ਪੱਧਰ ’ਤੇ 1 ਕਰੋੜ 16 ਲੱਖ ਡਾਲਰ ਦੇ ਭੁਗਤਾਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ।’

ਪਿਛਲੇ ਸਾਲ 13 ਜੁਲਾਈ ਨੂੰ ਉੱਤਰ-ਪੱਛਮੀ ਪਾਕਿਸਤਾਨ (Pakistan) ਦੇ ਪਹਾੜੀ ਖੇਤਰ ਵਿਚ ਨਿਰਮਾਣ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਉੱਤੇ ਹੋਏ ‘ਆਤਮਘਾਤੀ ਹਮਲੇ’ (suicide attack) ਵਿਚ 10 ਚੀਨੀ ਨਾਗਰਿਕ ਮਾਰੇ ਗਏ ਸਨ ਅਤੇ 26 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ|ਪਿਛਲੇ ਸਾਲ 13 ਜੁਲਾਈ ਨੂੰ ਉੱਤਰ-ਪੱਛਮੀ ਪਾਕਿਸਤਾਨ ਦੇ ਪਹਾੜੀ ਖੇਤਰ ਵਿਚ ਨਿਰਮਾਣ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਉੱਤੇ ਹੋਏ ‘ਆਤਮਘਾਤੀ ਹਮਲੇ’ ਵਿਚ 10 ਚੀਨੀ ਨਾਗਰਿਕ ਮਾਰੇ ਗਏ ਸਨ ਅਤੇ 26 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨਪਾਕਿਸਤਾਨੀ ਮੀਡੀਆ ਨੇ ਇਸ ਹਫ਼ਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਮੁਆਵਜ਼ੇ ਦਾ ਭੁਗਤਾਨ ਕਰਨ ਦਾ ਸਪੱਸ਼ਟ ਉਦੇਸ਼ ਪਾਕਿਸਤਾਨ-ਚੀਨ ਦੁਵੱਲੇ ਸਬੰਧਾਂ ਵਿਚ ਇਕ ਵੱਡੀ ਰੁਕਾਵਟ ਨੂੰ ਦੂਰ ਕਰਨਾ ਹੈ। ਹਮਲੇ ਵਿਚ 4 ਪਾਕਿਸਤਾਨੀ ਨਾਗਰਿਕ ਵੀ ਮਾਰੇ ਗਏ ਸਨ, ਪਰ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ ਜਾਂ ਨਹੀਂ।

Exit mobile version