Site icon TheUnmute.com

ਫੌਜ ਮੁਖੀ ਐੱਮ.ਐੱਮ ਨਰਵਾਣੇ ਦੇ ਖੁਲਾਸੇ ਤੋਂ ਬਾਅਦ ਘਬਰਾਇਆ ਪਾਕਿਸਤਾਨ

MM Narwana

ਚੰਡੀਗੜ੍ਹ 15 ਜਨਵਰੀ 2022: ਅੱਤਵਾਦੀਆਂ ਦੀ ਘੁਸਪੈਠ ਨੂੰ ਲੈ ਕੇ ਭਾਰਤੀ ਫੌਜ ਮੁਖੀ ਜਨਰਲ ਐੱਮ.ਐੱਮ ਨਰਵਾਣੇ (MM Narwana) ਦੇ ਖੁਲਾਸੇ ਤੋਂ ਇਮਰਾਨ ਖਾਨ ਸਰਕਾਰ ਘਬਰਾ ਗਈ ਹੈ। ਪਾਕਿਸਤਾਨ ਨੇ ਦੋਸ਼ ਲਾਇਆ ਹੈ ਕਿ ਭਾਰਤ ਕਸ਼ਮੀਰ ਵਿੱਚ ਹਿੰਸਾ ਨੂੰ ਛੁਪਾਉਣ ਲਈ ਗੁਪਤ ਫੌਜੀ ਕਾਰਵਾਈ ਕਰ ਸਕਦਾ ਹੈ। ਸੈਨਾ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ (MM Narwana) ਨੇ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦੇਣ ਦੀ ਆਪਣੀ ਆਦਤ ਤੋਂ ਬੇਵੱਸ ਹੈ। ਲਗਭਗ 300-400 ਅੱਤਵਾਦੀ ਸਰਹੱਦ ਪਾਰ ਸਿਖਲਾਈ ਕੈਂਪਾਂ ‘ਚ ਬੈਠੇ ਘੁਸਪੈਠ ਦਾ ਮੌਕਾ ਲੱਭ ਰਹੇ ਹਨ। ਸਰਹੱਦ ਪਾਰ ਤੋਂ ਡਰੋਨ ਦੁਆਰਾ ਹਥਿਆਰਾਂ ਦੀ ਤਸਕਰੀ ਵੀ ਜਾਰੀ ਹਨ | ਤੁਹਾਨੂੰ ਦਸ ਦਈਏ ਕਿ ਜੰਮੂ ਕਸ਼ਮੀਰ ‘ਚ ਲਗਾਤਾਰ ਸੁਰੱਖਿਆ ਬਲਾਂ ਦੁਆਰਾ ਅੱਤਵਾਦੀਆਂ ਨਾਲ ਮੁੱਠਭੇੜਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ | ਉਨ੍ਹਾਂ ਦਾ ਮਕਸਦ ਕਸ਼ਮੀਰ ‘ਚ ਹਿੰਸਾ ਕਰਵਾਉਣਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਆਸਿਮ ਇਫਤਿਖਾਰ ਅਹਿਮਦ ਨੇ ਵੀਰਵਾਰ ਨੂੰ ਕਿਹਾ, ‘ਅਸੀਂ ਚਿੰਤਤ ਹਾਂ ਅਤੇ ਭਾਰਤ ਦੇ ਟਰੈਕ ਰਿਕਾਰਡ ਨੂੰ ਲੈ ਕੇ ਦੁਨੀਆ ਨੂੰ ਲਗਾਤਾਰ ਸੁਚੇਤ ਕਰ ਰਹੇ ਹਾਂ। ਇਸ ਗੱਲ ਦਾ ਖਦਸ਼ਾ ਹੈ ਕਿ ਭਾਰਤ ਇਕ ਹੋਰ ਗੁਪਤ ਫੌਜੀ ਕਾਰਵਾਈ ਕਰ ਸਕਦਾ ਹੈ, ਜਿਸ ਨਾਲ ਮੌਜੂਦਾ ਸਥਿਤੀ ਹੋਰ ਗੁੰਝਲਦਾਰ ਹੋ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਭਾਰਤ ਅਤੇ ਹੋਰ ਗੁਆਂਢੀ ਦੇਸ਼ਾਂ ਨਾਲ ਸ਼ਾਂਤੀਪੂਰਨ ਸਬੰਧਾਂ ਲਈ ਵਚਨਬੱਧ ਹੈ।

Exit mobile version