FATF

FATF ਦੀ ਸਮੀਖਿਆ ਬੈਠਕ ‘ਚ ਪਾਕਿਸਤਾਨ ਨੂੰ ਗ੍ਰੇ ਲਿਸਟ ‘ਚ ਰੱਖਿਆ ਬਰਕਰਾਰ

ਚੰਡੀਗੜ੍ਹ 17 ਜੂਨ 2022: ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਦੀ ਸਮੀਖਿਆ ਬੈਠਕ ‘ਚ ਪਾਕਿਸਤਾਨ ਨੂੰ ਝਟਕਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਬਰਲਿਨ ‘ਚ ਹੋਈ ਇਸ ਬੈਠਕ ‘ਚ ਪਾਕਿਸਤਾਨ ਨੂੰ ਫਿਲਹਾਲ ਗ੍ਰੇ ਲਿਸਟ ‘ਚ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਦੌਰਾਨ ਬੈਠਕ ‘ਚ ਪਾਕਿਸਤਾਨ ਨੇ ਕਿਹਾ ਕਿ ਉਸ ਨੇ ਕਾਲੇ ਧਨ ‘ਤੇ ਰੋਕ ਲਗਾਉਣ ਅਤੇ ਅੱਤਵਾਦ ਲਈ ਫੰਡਿੰਗ ਰੋਕਣ ਲਈ ਜ਼ਰੂਰੀ ਕਦਮ ਚੁੱਕੇ ਹਨ। ਇਸ ਦੀ ਜਾਂਚ ਲਈ ਆਨ-ਸਾਈਟ ਸਮੀਖਿਆ ਦਾ ਪ੍ਰਸਤਾਵ ਵੀ ਰੱਖਿਆ ਗਿਆ ਸੀ ਜਿਸਤੋਂ ਬਾਅਦ ਹੀ ਗ੍ਰੇ ਲਿਸਟ ‘ਚੋਂ ਹਟਾਉਣ ਬਾਰੇ ਕੋਈ ਵੀ ਫੈਸਲਾ ਲਿਆ ਜਾਵੇਗਾ। ਹਾਲਾਂਕਿ, FATF ਨੇ ਵੀ ਪਾਕਿਸਤਾਨ ਦੇ ਕਦਮਾਂ ਦਾ ਸਵਾਗਤ ਕੀਤਾ ਹੈ।

Scroll to Top