July 5, 2024 4:12 am
Attari-Wagah border

ਪਾਕਿਸਤਾਨ ਨੇ ਅਟਾਰੀ-ਵਾਹਗਾ ਸਰਹੱਦ ਤੋਂ 20 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ

ਚੰਡੀਗੜ੍ਹ 20 ਜੂਨ 2022: ਪਾਕਿਸਤਾਨ ਨੇ ਅੰਮ੍ਰਿਤਸਰ ਦੇ ਅਟਾਰੀ-ਵਾਹਗਾ ਸਰਹੱਦ (Attari-Wagah border) ਤੋਂ 20 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਇਹ ਮਛੇਰੇ ਮੱਛੀਆਂ ਫੜਨ ਦੌਰਾਨ ਪਾਕਿਸਤਾਨ ਗਏ ਸਨ। ਇਨ੍ਹਾਂ ਮਛੇਰਿਆਂ ‘ਤੇ ਮੁਕੱਦਮਾ ਚਲਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਦੀ ਸਜ਼ਾ ਖ਼ਤਮ ਹੋ ਗਈ ਹੈ ਅਤੇ ਉਨ੍ਹਾਂ ਦੀ ਅਟਾਰੀ ਸਰਹੱਦ ਰਾਹੀਂ ਵਤਨ ਵਾਪਸੀ ਹੋਈ ਹੈ । ਇਨ੍ਹਾਂ ਸਾਰਿਆਂ ਮਛੇਰਿਆਂ ਨੂੰ ਗੁਜਰਾਤ ਪੁਲਿਸ ਲੈ ਕੇ ਜਾਵੇਗੀ |

ਇਸ ਦੌਰਾਨ ਇੱਕ ਮਛੇਰੇ ਨੇ ਕਿਹਾ, “ਅਸੀਂ 4 ਸਾਲਾਂ ਬਾਅਦ ਵਾਪਸ ਆ ਰਹੇ ਹਾਂ। ਪਾਕਿਸਤਾਨ ਵਿੱਚ ਫਸੇ ਭਾਰਤੀ ਲੋਕਾਂ ਨੂੰ ਵੀ ਰਿਹਾਅ ਕੀਤਾ ਜਾਵੇ। ਉੱਥੇ ਭੋਜਨ ਦੀ ਬਹੁਤ ਸਮੱਸਿਆ ਹੈ। ਜੇਕਰ ਉਹ ਸਮੇਂ ਸਿਰ ਨਾ ਲੈ ਕੇ ਆਇਆ ਗਿਆ, ਤਾਂ ਸ਼ਾਇਦ ਉਸ ਦੀ ਲਾਸ਼ ਭਾਰਤ ਆਵੇ |