Hindu woman abducted

ਪਾਕਿ ‘ਚ ਕੁਝ ਵਿਅਕਤੀਆਂ ਨੇ ਹਿੰਦੂ ਔਰਤ ਨੂੰ ਕੀਤਾ ਅਗਵਾ, ਤਮਾਸ਼ਾ ਦੇਖਦੇ ਰਹੇ ਲੋਕ

ਡੀਗੜ੍ਹ 23 ਦਸੰਬਰ 2021: ਪਾਕਿਸਤਾਨ (Pakistan) ਤੋਂ ਇਕ ਵਾਰ ਫਿਰ ਸ਼ਰਮਨਾਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਕੁਝ ਵਿਅਕਤੀਆਂ ਨੇ ਹਿੰਦੂ ਔਰਤ (Hindu woman) ਨੂੰ ਜ਼ਬਰਦਸਤੀ ਕਾਰ ‘ਚ ਖਿੱਚ ਕੇ ਅਗਵਾ ਕਰ ਲਿਆ। ਇਸ ਸਬੰਧੀ ਇਹ ਵੀਡੀਓ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਆਪਣੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤੀ ਹੈ।

ਇਸ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਕੁਝ ਲੋਕ ਇਕ ਔਰਤ ਨੂੰ ਉਸ ਦੇ ਵਾਲ ਫੜ ਕੇ ਖਿੱਚ ਰਹੇ ਹਨ। ਦੇਖਿਆ ਜਾਵੇ ਤਾਂ ਦਿਨ ਦਿਹਾੜੇ ਔਰਤ ਨਾਲ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਜਿਵੇਂ ਕਿ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਕੁਝ ਵਿਅਕਤੀ ਔਰਤ ਨੂੰ ਖਿੱਚ ਕੇ ਕਾਰ ਦੇ ਕੋਲ ਜ਼ਬਰਦਸਤੀ ਲੈ ਜਾ ਰਹੇ ਹਨ। ਇਸ ਦੌਰਾਨ ਔਰਤ ਚੀਖ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਲਿਖਿਆ ਕਿ ਮੈਂ ਚੁੱਪ ਦੇਖ ਕੇ ਹੈਰਾਨ ਹਾਂ। ਦੇਖੋ ਕਿਵੇਂ ਸੈਸ਼ਨ ਕੋਰਟ ਦੇ ਬਾਹਰ ਹਿੰਦੂ ਕੁੜੀ (Hindu woman)ਨੂੰ ਅਗਵਾ ਕੀਤਾ ਗਿਆ। ਇਹ ਸਭ ਪਾਕਿਸਤਾਨ (Pakistan) ਦੇ ਸਿੰਧ ਸੂਬੇ ਦੇ ਉਮੇਰਕੋਟ (Umarkot) ਵਿੱਚ ਹੋਇਆ। ਉਹ ਮਦਦ ਲਈ ਰੌਲਾ ਪਾ ਰਹੀ ਹੈ ਪਰ ਕੋਈ ਵੀ ਉਸ ਦੀ ਮਦਦ ਨਹੀਂ ਕਰ ਰਿਹਾ। ਵਾਲਾਂ ਨਾਲ ਘਸੀਟ ਕੇ ਉਸ ਨੂੰ ਜ਼ਬਰਦਸਤੀ ਕਾਰ ‘ਚ ਅਗਵਾ ਕੀਤਾ ਜਾ ਰਿਹਾ ਹੈ।” ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Scroll to Top