TheUnmute.com

ਪਾਕਿਸਤਾਨ ਨੇ ਆਸਟ੍ਰੇਲੀਆ ਕ੍ਰਿਕਟ ਟੀਮ ਨੂੰ ਦਿੱਤਾ ਜੇਲ੍ਹ ਵਾਲਾ ਖਾਣਾ, ਤਸਵੀਰਾਂ ਹੋਈਆਂ ਵਾਇਰਲ

ਚੰਡੀਗੜ੍ਹ 13 ਮਾਰਚ 2022: ਆਸਟ੍ਰੇਲੀਆ (Australia) ਕ੍ਰਿਕਟ ਟੀਮ ਇਸ ਸਮੇਂ 24 ਸਾਲ ਬਾਅਦ ਪਾਕਿਸਤਾਨ ਦਾ ਦੌਰਾ ‘ਤੇ ਹੈ । ਆਸਟ੍ਰੇਲੀਆ ਅਤੇ ਪਾਕਿਸਤਾਨ ਦੇਸ਼ਾਂ ਵਿਚਾਲੇ ਪਹਿਲਾ ਟੈਸਟ ਮੈਚ ਰਾਵਲਪਿੰਡੀ ‘ਚ ਖੇਡਿਆ ਗਿਆ ਸੀ ਜੋ ਡਰਾਅ ‘ਤੇ ਖਤਮ ਹੋਇਆ ਸੀ। ਹੁਣ ਦੋ ਟੈਸਟ ਮੈਚਾਂ ਦੀ ਲੜੀ ਦਾ ਆਖਰੀ ਮੈਚ ਕਰਾਚੀ ‘ਚ ਦੋਵਾਂ ਟੀਮਾਂ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਆਸਟ੍ਰੇਲੀਆ ਦੇ ਖਿਡਾਰੀਆਂ ਨੂੰ ਦਿੱਤੇ ਜਾ ਰਹੇ ਖਾਣੇ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ।

ਇਸ ਦੌਰਾਨ ਟੈਸਟ ਲਈ ਆਸਟ੍ਰੇਲੀਆ (Australia) ਦੇ ਲੰਚ ਮੈਨਿਊ ‘ਚ ਦਾਲ ਅਤੇ ਰੋਟੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਦੀ ਤਸਵੀਰ ਖੁਦ ਮਾਰਨਸ ਲੈਬੁਸ਼ਗਨ ਨੇ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਦੇ ਕੈਪਸ਼ਨ ‘ਚ ਲਿਖਿਆ ਕਿ “ਦੁਪਹਿਰ ਦੇ ਖਾਣੇ ਲਈ ਦਾਲ ਰੋਟੀ… ਭੋਜਨ ਬਹੁਤ ਸਵਾਦਿਸ਼ਟ ਹੈ”।

Australia

ਮਾਰਨਸ ਲੈਬੁਸ਼ਗਨ ਦਾ ਟਵੀਟ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਲੋਕਾਂ ਨੇ ਪਾਕਿਸਤਾਨ ਕ੍ਰਿਕਟ ਬੋਰਡ ਅਤੇ ਲਾਬੂਸ਼ੇਨ ਨੂੰ ਟ੍ਰੋਲ ਕੀਤਾ। ਕੁਝ ਇਸ ਭੋਜਨ ਨੂੰ ਜੇਲ੍ਹ ਨਾਲ ਜੋੜ ਰਹੇ ਹਨ ਅਤੇ ਕੁਝ ਇਸ ਨੂੰ ਹਸਪਤਾਲ ਦਾ ਭੋਜਨ ਕਹਿ ਰਹੇ ਹਨ। ਨਾਲ ਹੀ ਲਾਬੂਸ਼ੇਨ ਨੂੰ ਜਲਦੀ ਤੋਂ ਜਲਦੀ ਠੀਕ ਹੋਣ ਲਈ ਕਿਹਾ। ਕੁਝ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਪਾਣੀ ਦੀ ਦਾਲ ਅਤੇ ਕੱਚਾ ਨਾਨ ਖੁਆਇਆ ਜਾ ਰਿਹਾ ਹੈ।

Exit mobile version