ਚੰਡੀਗੜ੍ਹ, 20 ਜੂਨ 2023: ਪਾਕਿਸਤਾਨ ਫੁੱਟਬਾਲ ਟੀਮ (Pakistan football team) ਨੂੰ ਭਾਰਤ ‘ਚ ਹੋਣ ਵਾਲੀ ਸੈਫ ਫੁੱਟਬਾਲ ਚੈਂਪੀਅਨਸ਼ਿਪ ਲਈ ਵੀਜ਼ਾ ਮਿਲ ਗਿਆ ਹੈ। ਸਾਊਥ ਏਸ਼ੀਅਨ ਫੁਟਬਾਲ ਫੈਡਰੇਸ਼ਨ (SAFF) ਚੈਂਪੀਅਨਸ਼ਿਪ 21 ਜੂਨ ਤੋਂ ਭਾਰਤ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਭਾਰਤ ਦੇ ਨਾਲ-ਨਾਲ ਪਾਕਿਸਤਾਨ, ਕੁਵੈਤ ਅਤੇ ਨੇਪਾਲ ਦੀ ਟੀਮ ਨੂੰ ਗਰੁੱਪ ਏ ‘ਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਬੰਗਲਾਦੇਸ਼, ਲੇਬਨਾਨ, ਭੂਟਾਨ ਅਤੇ ਮਾਲਦੀਵ ਦੀਆਂ ਟੀਮਾਂ ਗਰੁੱਪ ਬੀ ਵਿੱਚ ਸ਼ਾਮਲ ਹਨ।
ਭਾਰਤ ‘ਚ ਹੋਣ ਵਾਲੇ ਸਾਰੇ ਮੈਚ ਬੈਂਗਲੁਰੂ ਦੇ ਸ਼੍ਰੀ ਕਾਂਤੀਰਵਾ ਸਟੇਡੀਅਮ ‘ਚ ਖੇਡੇ ਜਾਣਗੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਦੱਖਣੀ ਏਸ਼ਿਆਈ ਫੁਟਬਾਲ ਫੈਡਰੇਸ਼ਨ (SAFF) ਚੈਂਪੀਅਨਸ਼ਿਪ ਦਾ ਮੈਚ 21 ਜੂਨ ਨੂੰ ਬੈਂਗਲੁਰੂ ਵਿੱਚ ਖੇਡਿਆ ਜਾਣਾ ਹੈ। ਇਹ ਮੈਚ ਸ਼ਾਮ 7.30 ਵਜੇ ਤੋਂ ਸ਼੍ਰੀ ਕਾਂਤੀਰਵਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ।