July 7, 2024 5:59 pm
B.S.F

ਭਾਰਤ-ਪਾਕਿਸਤਾਨ ਸਰਹੱਦ ਤੇ ਮੁੜ ਵੇਖਿਆ ਗਿਆ ਪਾਕਿਸਤਾਨ ਡਰੋਨ – B.S.F ਅਧਿਕਾਰੀ

ਚੰਡੀਗੜ੍ਹ ,17 ਸਤੰਬਰ 2021 : ਭਾਰਤ-ਪਾਕਿਸਤਾਨ ਸਰਹੱਦ ਤੇ ਕੱਲ ਰਾਤ ਪਾਕਿਸਤਾਨ ਡਰੋਨ ਉੱਡਦਾ ਵੇਖਿਆ ਗਿਆ | ਜਿਸ ਤੋਂ ਬਾਅਦ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ ਦੇ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਅਤੇ ਪਾਕਿਸਤਾਨੀ ਡਰੋਨ ਵਾਪਸ ਚਲਾ ਗਿਆ ਅਤੇ ਬੀ.ਐੱਸ.ਐੱਫ ( B.S.F)ਦੇ ਜਵਾਨਾਂ ਵੱਲੋਂ ਭਾਲ ਸ਼ੁਰੂ ਕਰ ਦਿੱਤੀ ਗਈ ਹੈ |

ਜਿਕਰਯੋਗ ਹੈ ਕਿ ਗੁਰਦਾਸਪੁਰ ਕੋਲ ਆਉਂਦੀ ਬੀ.ਐੱਸ.ਐੱਫ ਦੀ 10 ਬਟਾਲੀਅਨ ਦੀ ਬੀ.ਓ.ਪੀ ਸਹਾਰਨਪੁਰ ਦੇ ਜਵਾਨਾਂ ਨੇ ਰਾਤ ਨੂੰ ਸਰਹੱਦ ‘ਤੇ ਉੱਡਦਾ ਪਾਕਿਸਤਾਨੀ ਡਰੋਨ ਵੇਖਿਆ | ਜਿਸ ਤੋਂ ਬਾਅਦ ਬੀ.ਐੱਸ.ਐੱਫ ਦੇ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਅਤੇ ਡਰੋਨ ਵਾਪਸ ਚਲਾ ਗਿਆ |

ਬੀ.ਐੱਸ.ਐੱਫ ਦੇ ਅਧਿਕਾਰੀ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਚੌਕਸ ਹਨ ਅਤੇ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬੇ ਫੇਲ੍ਹ ਕਰਨ ਲਈ ਵਚਨਬੱਧ ਹਨ |