ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਹਰਾ ਕੇ ਸ਼ੀਰੀਜ਼ 3-0 ਨਾਲ ਕੀਤੀ ਆਪਣੇ ਨਾਮ

ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਹਰਾ ਕੇ ਸ਼ੀਰੀਜ਼ 3-0 ਨਾਲ ਕੀਤੀ ਆਪਣੇ ਨਾਮ

ਚੰਡੀਗੜ੍ਹ 23 ਨਵੰਬਰ 2021 :ਬੰਗਲਾਦੇਸ਼ ਦੇ ਬੰਗਲਾ ਨੈਸ਼ਨਲ ਸਟੇਡੀਅਮ ਢਾਕਾ ਵਿਚ ਖੇਡੇ ਗਏ ਤੀਜੇ ਤੇ ਆਖਰੀ ਟੀ-20 ਮੈਚ ‘ਚ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਸ਼ੀਰੀਜ਼ ਤੇ ਕਬਜਾ ਕਰ ਲਿਆ । ਇਸ ਤੋਂ ਬਾਅਦ ਦੋਵੇਂ ਟੀਮਾਂ ਵਿਚਕਾਰ ਸ਼ੁੱਕਰਵਾਰ ਨੂੰ ਹੋਣ ਵਾਲੀ 2 ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ ।

ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਮੈਚ ਤੋਂ ਬਾਅਦ ਕਿਹਾ ਕਿ ਸਾਰੇ ਹੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ,ਇਸਦੇ ਨਾਲ ਹੀ ਫੀਲਡਿੰਗ ਵਿੱਚ ਕਾਫੀ ਸੁਧਾਰ ਹੋਇਆ ਹੈ। ਮੱਧਕ੍ਰਮ ਨੇ ਵੀ ਮੈਚ ਵਿਚ ਵਧੀਆ ਪ੍ਰਦਰਸ਼ਨ ਕੀਤਾ । ਟੀਮ ਇਸੇ ਆਤਮਵਿਸ਼ਵਾਸ ਨਾਲ ਟੈਸਟ ਮੈਚ ਵਿਚ ਉਤਰੇਗੀ । ਪਾਕਿਸਤਾਨੀ ਟੀਮ ਵਲੋਂ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਗਿਆ । ਦੱਸ ਦੇਈਏ ਕਿ 125 ਦੌੜਾਂ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਨੇ ਪਾਵਰ ਪਲੇਅ ਤੱਕ ਸਿਰਫ 28 ਦੌੜਾਂ ਬਣਾਈਆਂ ਸਨ, ਪਰ ਬੰਗਲਾਦੇਸ਼ ਦੇ ਗੇਂਦਬਾਜ਼ ਅਮੀਨੁਲ ਇਸਲਾਮ ਨੇ ਬਾਬਰ ਆਜ਼ਮ ਨੂੰ ਆਊਟ ਕਰ ਦਿੱਤਾ। ਪਾਕਿਸਤਾਨ ਨੂੰ ਜਿੱਤ ਦੇ ਲਈ ਤਿੰਨ ਦੌੜਾਂ ਦੀ ਜ਼ਰੂਰਤ ਸੀ , ਮੁਹੰਮਦ ਨਵਾਜ਼ ਨੇ ਚੋਕਾ ਲਗਾ ਕੇ ਟੀਮ ਦੀ ਜਿੱਤ ਪੱਕੀ ਕੀਤੀ।ਹੈਦਰ ਅਲੀ ਨੂੰ (ਮੇਨ ਆਫ ਦੀ ) ਮੈਚ ਚੁਣਿਆ ਗਿਆ| ਇਸਦੇ ਨਾਲ ਹੀ ਮੁਹੰਮਦ ਰਿਜ਼ਵਾਨ ਨੂੰ (ਪਲੇਅਰ ਆਫ ਦੀ ਸ਼ੀਰੀਜ਼) ਨਾਲ ਨਵਾਜਿਆਂ ਗਿਆ |

Scroll to Top