ਚੰਡੀਗੜ੍ਹ 10 ਅਕਤੂਬਰ 2022: ਸਤੰਬਰ ਦੇ ਮਹੀਨੇ ‘ਚ ਆਪਣੇ ਬੱਲੇ ‘ਤੇ ਦਬਦਬਾ ਬਣਾਉਣ ਵਾਲੇ ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਰਿਜ਼ਵਾਨ (Mohammad Rizwan) ਨੇ “ਆਈਸੀਸੀ ਪਲੇਅਰ ਆਫ ਦਿ ਮੰਥ” (ICC Player of the Month” Award) ਦਾ ਐਵਾਰਡ ਜਿੱਤਿਆ ਹੈ। ਪੁਰਸ਼ ਵਰਗ ਵਿੱਚ ਰਿਜ਼ਵਾਨ ਨੇ ਭਾਰਤ ਦੇ ਅਕਸ਼ਰ ਪਟੇਲ ਅਤੇ ਆਸਟਰੇਲੀਆ ਦੇ ਕੈਮਰੂਨ ਗ੍ਰੀਨ ਨੂੰ ਹਰਾ ਕੇ ਇਹ ਉਪਲਬਧੀ ਹਾਸਲ ਕੀਤੀ।
ਆਈਸੀਸੀ ਟੀ-20 ਰੈਂਕਿੰਗ ‘ਚ ਨੰਬਰ 1 ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਸਤੰਬਰ ‘ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਸਤੰਬਰ ਵਿੱਚ, ਉਸਨੇ ਇਸ ਫਾਰਮੈਟ ਵਿੱਚ ਕੁੱਲ 10 ਪਾਰੀਆਂ ਖੇਡੀਆਂ, ਜਿਸ ਵਿੱਚ ਉਸਨੇ 7 ਵਾਰ 50 ਜਾਂ ਵੱਧ ਦੌੜਾਂ ਬਣਾਈਆਂ। ਰਿਜ਼ਵਾਨ ਨੇ ਏਸ਼ੀਆ ਕੱਪ ‘ਚ ਤਿੰਨ ਅਰਧ ਸੈਂਕੜੇ ਲਗਾਏ ਹਨ, ਪਾਕਿਸਤਾਨ ਦੀ ਟੀਮ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਫਾਈਨਲ ‘ਚ ਪਹੁੰਚੀ, ਹਾਲਾਂਕਿ ਪਾਕਿਸਤਾਨ ਇਹ ਖਿਤਾਬ ਨਹੀਂ ਜਿੱਤ ਸਕਿਆ।
ਰਿਜ਼ਵਾਨ ਨੇ ਕਿਹਾ, ”ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਤੁਹਾਡੇ ਹੌਂਸਲੇ ਨੂੰ ਵਧਾਉਂਦੀਆਂ ਹਨ। ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ ਅਤੇ ਆਸਟ੍ਰੇਲੀਆ ‘ਚ ਉਹੀ ਗਤੀ ਬਰਕਰਾਰ ਰੱਖਣਾ ਚਾਹੁੰਦਾ ਹਾਂ। ਮੈਂ ਇਹ ਪੁਰਸਕਾਰ ਪਾਕਿਸਤਾਨ ਦੇ ਲੋਕਾਂ ਨੂੰ ਸਮਰਪਿਤ ਕਰਨਾ ਚਾਹਾਂਗਾ ਜੋ ਹੜ੍ਹਾਂ ਅਤੇ ਜਲਵਾਯੂ ਪਰਿਵਰਤਨ ਤੋਂ ਪ੍ਰਭਾਵਿਤ ਹਨ।