July 5, 2024 6:33 am
Balochistan

ਬਲੋਚਿਸਤਾਨ ‘ਚ ਪਾਕਿਸਤਾਨੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਦੋ ਮੇਜਰਾਂ ਸਣੇ ਛੇ ਜਵਾਨਾਂ ਦੀ ਮੌਤ

ਚੰਡੀਗੜ੍ਹ 26 ਸਤੰਬਰ 2022: ਪਾਕਿਸਤਾਨ ਦੇ ਬਲੋਚਿਸਤਾਨ (Balochistan) ਵਿੱਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ। ਇਸ ਦਰਦਨਾਕ ਹਾਦਸੇ ਵਿੱਚ ਪਾਕਿਸਤਾਨੀ ਫੌਜ ਦੇ ਦੋ ਮੇਜਰਾਂ ਸਮੇਤ ਛੇ ਜਵਾਨਾਂ ਦੀ ਮੌਤ ਦੀ ਖ਼ਬਰ ਹੈ। ਪ੍ਰਾਪਤ ਜਾਣਕਰੀ ਮੁਤਾਬਕ ਇਹ ਹਾਦਸਾ ਬੀਤੀ ਦੇਰ ਰਾਤ ਹਰਨਾਈ ਜ਼ਿਲ੍ਹੇ ਦੇ ਖੋਸਤ ਕਸਬੇ ਨੇੜੇ ਵਾਪਰਿਆ ਹੈ । ਇਸਦੇ ਨਾਲ ਹੀ ਹੈਲੀਕਾਪਟਰ ‘ਚ ਦੋ ਪਾਇਲਟ ਵੀ ਸਵਾਰ ਸਨ, ਜੋ ਆਪਣੀ ਜਾਨ ਬਚਾਉਣ ‘ਚ ਕਾਮਯਾਬ ਰਹੇ।

ਇਸ ਹਾਦਸੇ ਵਿੱਚ ਮਰਨ ਵਾਲੇ ਦੋ ਮੇਜਰਾਂ ਦੀ ਪਛਾਣ 39 ਸਾਲਾ ਮੇਜਰ ਖੁਰਰਮ ਸ਼ਹਿਜ਼ਾਦ ਅਤੇ 30 ਸਾਲਾ ਮੇਜਰ ਮੁਹੰਮਦ ਮੁਨੀਬ ਅਫਜ਼ਲ ਵਜੋਂ ਹੋਈ ਹੈ। ਇਸ ਤੋਂ ਇਲਾਵਾ ਮਰਨ ਵਾਲਿਆਂ ਵਿਚ 44 ਸਾਲਾ ਸੂਬੇਦਾਰ ਅਬਦੁਲ ਵਾਹਿਦ, 27 ਸਾਲਾ ਕਾਂਸਟੇਬਲ ਮੁਹੰਮਦ ਇਮਰਾਨ ਖਾਨ, 30 ਸਾਲਾ ਨਾਇਕ ਜਲੀਲ ਅਤੇ 35 ਸਾਲਾ ਕਾਂਸਟੇਬਲ ਸ਼ੋਏਬ ਸ਼ਾਮਲ ਹਨ। ਇਸ ਤੋਂ ਪਹਿਲਾਂ ਅਗਸਤ ਵਿੱਚ ਵੀ ਪਾਕਿਸਤਾਨੀ ਫੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ‘ਚ ਫੌਜ ਦੇ 6 ਜਵਾਨਾਂ ਦੀ ਵੀ ਮੌਤ ਹੋ ਗਈ।

Balochistan