ਚੰਡੀਗੜ੍ਹ, 23 ਦਸੰਬਰ 2024: PAK vs SA ODI Series: ਪਾਕਿਸਤਾਨ (Pakistan) ਨੇ ਘਰੇਲੂ ਮੈਦਾਨ ‘ਤੇ ਦੱਖਣੀ ਅਫਰੀਕਾ (South Africa) ਖ਼ਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 3-0 ਨਾਲ ਜਿੱਤ ਲਈ ਹੈ। ਪਾਕਿਸਤਾਨ ਨੇ ਦੱਖਣੀ ਅਫਰੀਕਾ ਖ਼ਿਲਾਫ ਤੀਜਾ ਵਨਡੇ ਮੈਚ 36 ਦੌੜਾਂ ਨਾਲ ਜਿੱਤ ਲਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਪਾਕਿਸਤਾਨ ਦੱਖਣੀ ਅਫ਼ਰੀਕਾ ਖ਼ਿਲਾਫ਼ ਦੱਖਣੀ ਅਫ਼ਰੀਕਾ ਦੀ ਧਰਤੀ ‘ਤੇ ਕਲੀਨ ਸਵੀਪ ਕਰਨ ‘ਚ ਕਾਮਯਾਬ ਹੋਇਆ ਹੈ।
ਜੋਹਾਨਸਬਰਗ ‘ਚ ਐਤਵਾਰ ਨੂੰ ਖੇਡੇ ਇਸ ਮੀਂਹ ਪ੍ਰਭਾਵਿਤ ਮੈਚ ਦਾ ਫੈਸਲਾ DLS ਵਿਧੀ ਨਾਲ ਹੋਇਆ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 47 ਓਵਰਾਂ ‘ਚ 9 ਵਿਕਟਾਂ ‘ਤੇ 308 ਦੌੜਾਂ ਬਣਾਈਆਂ।
ਇਸਦੇ ਜਵਾਬ ‘ਚ ਦੱਖਣੀ ਅਫਰੀਕਾ ਦੀ ਟੀਮ 42 ਓਵਰਾਂ ‘ਚ 271 ਦੌੜਾਂ ‘ਤੇ ਆਲ ਆਊਟ ਹੋ ਗਈ। ਸਾਈਮ ਅਯੂਬ ਪਲੇਅਰ ਆਫ ਦਿ ਮੈਚ ਰਹੇ। ਅਯੂਬ ਨੇ 101 ਦੌੜਾਂ ਦੀ ਸੈਂਕੜਾ ਪਾਰੀ ਖੇਡੀ ਅਤੇ 2 ਕੈਚ ਲਏ ਅਤੇ ਇੱਕ ਵਿਕਟ ਵੀ ਲਈ। ਅਯੂਬ ਨੂੰ ਪਲੇਅਰ ਆਫ ਦਿ ਸੀਰੀਜ਼ ਵੀ ਚੁਣਿਆ ਗਿਆ ਹੈ।
ਪਾਕਿਸਤਾਨ (Pakistan) ਨੇ ਇਸ ਨਾਲ ਇਤਿਹਾਸ ਰਚ ਦਿੱਤਾ ਹੈ। ਮੁਹੰਮਦ ਰਿਜ਼ਵਾਨ ਦੀ ਟੀਮ ਦੱਖਣੀ ਅਫਰੀਕਾ ਨੂੰ ਘਰੇਲੂ ਮੈਦਾਨ ‘ਤੇ ਵਨਡੇ ਸੀਰੀਜ਼ ‘ਚ ਵਾਈਟਵਾਸ਼ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ ਕਿਸੇ ਹੋਰ ਟੀਮ ਨੇ ਅਜਿਹਾ ਨਹੀਂ ਕੀਤਾ ਸੀ।
ਦੱਖਣੀ ਅਫਰੀਕਾ 1991 ਤੋਂ ਵਨਡੇ ਮੈਚ ਖੇਡ ਰਿਹਾ ਹੈ। 1992 ‘ਚ ਟੀਮ ਨੇ ਭਾਰਤ ਦੇ ਖਿਲਾਫ ਘਰ ‘ਚ ਆਪਣੀ ਪਹਿਲੀ ਵਨਡੇ ਸੀਰੀਜ਼ ਖੇਡੀ। ਉਸ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੂੰ ਘਰੇਲੂ ਮੈਦਾਨ ‘ਤੇ ਵਨਡੇ ਸੀਰੀਜ਼ ‘ਚ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ ਹੈ।
Read More: AUS vs IND: ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਦੇ ਗੋਡੇ ‘ਤੇ ਲੱਗੀ ਸੱਟ