July 4, 2024 8:13 pm
PAK vs NZ

PAK vs NZ Semi Final 1: ਨਿਊਜ਼ੀਲੈਂਡ ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਦੇ ਫਾਈਨਲ ‘ਚ ਪਹੁੰਚੀ ਪਾਕਿਸਤਾਨ

ਚੰਡੀਗ੍ਹੜ 09 ਨਵੰਬਰ 2022: (PAK vs NZ Semi Final 1) ਟੀ-20 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਮੈਚ ਵਿਚ ਪਾਕਿਸਤਾਨ (Pakistan) ਨੇ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ | ਸਿਡਨੀ ‘ਚ ਖੇਡੇ ਗਏ ਸੈਮੀਫਾਈਨਲ ‘ਚ ਨਿਊਜ਼ੀਲੈਂਡ (New Zealand) ਦੇ ਕਪਤਾਨ ਕੇਨ ਵਿਲੀਅਮਸਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ 20 ਓਵਰਾਂ ‘ਚ ਚਾਰ ਵਿਕਟਾਂ ‘ਤੇ 152 ਦੌੜਾਂ ਬਣਾਈਆਂ। ਜਵਾਬ ਵਿਚ ਪਾਕਿਸਤਾਨ ਨੇ 3 ਵਿਕਟਾਂ ਗੁਆ ਕੇ 19.1 ਓਵਰਾਂ ਵਿੱਚ 153 ਦੌੜਾਂ ਦਾ ਟੀਚਾ ਹਾਸਲ ਕਰ ਲਿਆ |

ਪਾਕਿਸਤਾਨ ਵਲੋਂ ਸਲਾਮੀ ਬੱਲੇਬਾਜ ਮੁਹੰਮਦ ਰਿਜ਼ਵਾਨ 43 ਗੇਂਦਾਂ ਵਿੱਚ 57 ਦੌੜਾਂ ਬਣਾ ਕੇ ਆਊਟ ਹੋ ਗਏ।ਕਪਤਾਨ ਬਾਬਰ ਆਜ਼ਮ ਨੇ 42 ਗੇਂਦਾ ਵਿੱਚ 52 ਦੌੜਾਂ ਬਣਾਈਆਂ | ਮੁਹੰਮਦ ਹੈਰਿਸ 26 ਗੇਂਦਾਂ ਵਿੱਚ 30 ਦੌੜਾਂ ਬਣਾ ਕੇ ਆਊਟ ਹੋ ਗਏ।