ਚੰਡੀਗੜ੍ਹ, 19 ਫਰਵਰੀ 2025: PAK vs NZ: ਚੈਂਪੀਅਨਜ਼ ਟਰਾਫੀ ਦੇ ਸ਼ੁਰੂਆਤੀ ਮੈਚ ‘ਚ, ਨਿਊਜ਼ੀਲੈਂਡ ਨੇ ਮੇਜ਼ਬਾਨ ਪਾਕਿਸਤਾਨ ਨੂੰ 321 ਦੌੜਾਂ ਦਾ ਟੀਚਾ ਦਿੱਤਾ ਹੈ। ਪਾਕਿਸਤਾਨ ਨੇ ਬੁੱਧਵਾਰ ਨੂੰ ਕਰਾਚੀ ਦੇ ਨੈਸ਼ਨਲ ਸਟੇਡੀਅਮ ‘ਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ 5 ਵਿਕਟਾਂ ‘ਤੇ 320 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਲਈ ਵਿਲ ਯੰਗ ਨੇ 107, ਟੌਮ ਲੈਥਮ ਨੇ ਨਾਬਾਦ 118 ਅਤੇ ਗਲੇਨ ਫਿਲਿਪਸ ਨੇ 61 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਨਸੀਮ ਸ਼ਾਹ ਅਤੇ ਹਾਰਿਸ ਰਉਫ ਨੇ 2-2 ਵਿਕਟਾਂ ਲਈਆਂ। ਅਬਰਾਰ ਅਹਿਮਦ ਨੂੰ ਇੱਕ ਵਿਕਟ ਮਿਲੀ।
ਨਿਊਜ਼ੀਲੈਂਡ ਦੀ ਪਾਰੀ ਦੇ ਆਖਰੀ ਓਵਰ ‘ਚ 14 ਦੌੜਾਂ ਬਣੀਆਂ ਅਤੇ ਇੱਕ ਵਿਕਟ ਵੀ ਡਿੱਗੀ। ਹਾਰਿਸ ਰਉਫ ਦੀ ਚੌਥੀ ਗੇਂਦ ‘ਤੇ ਗਲੇਨ ਫਿਲਿਪਸ 61 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਫਖਰ ਜ਼ਮਾਨ ਨੇ ਹਾਰਿਸ ਰਉਫ ਦੀ ਗੇਂਦ ‘ਤੇ ਕੈਚ ਆਊਟ ਕਰਵਾਇਆ।
ਪਾਕਿਸਤਾਨ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ (PAK vs NZ) ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਅਤੇ ਇੱਕ ਸਮੇਂ ਕੀਵੀ ਟੀਮ ਨੇ 73 ਦੌੜਾਂ ‘ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਫਿਰ ਵਿਲ ਯੰਗ ਨੇ ਲੈਥਮ ਨਾਲ ਚੌਥੀ ਵਿਕਟ ਲਈ 100 ਦੌੜਾਂ ਦੀ ਸਾਂਝੇਦਾਰੀ ਕਰਕੇ ਨਿਊਜ਼ੀਲੈਂਡ ਦੀ ਪਾਰੀ ਨੂੰ ਸਥਿਰ ਕੀਤਾ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਸੈਂਕੜੇ ਲਗਾਏ ਅਤੇ ਟੀਮ ਨੂੰ ਮੁਸ਼ਕਿਲ ਸਮੇਂ ਤੋਂ ਬਚਾਇਆ।
ਵਿੱਲ ਯੰਗ 113 ਗੇਂਦਾਂ ‘ਤੇ 12 ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 107 ਦੌੜਾਂ ਬਣਾ ਕੇ ਆਊਟ ਹੋ ਗਿਆ, ਜਦੋਂ ਕਿ ਟੌਮ ਲੈਥਮ 104 ਗੇਂਦਾਂ ‘ਤੇ 10 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 118 ਦੌੜਾਂ ਬਣਾ ਕੇ ਨਾਬਾਦ ਰਿਹਾ। ਯੰਗ ਤੋਂ ਬਾਅਦ, ਲੈਥਮ ਨੇ ਫਿਲਿਪਸ ਨਾਲ ਮਿਲ ਕੇ ਪਾਰੀ ਨੂੰ ਗਤੀ ਦਿੱਤੀ। ਫਿਲਿਪਸ ਵੀ ਅਰਧ ਸੈਂਕੜਾ ਮਾਰਨ ‘ਚ ਕਾਮਯਾਬ ਰਿਹਾ ਅਤੇ 39 ਗੇਂਦਾਂ ‘ਚ ਤਿੰਨ ਚੌਕਿਆਂ ਅਤੇ ਚਾਰ ਛੱਕਿਆਂ ਦੀ ਮੱਦਦ ਨਾਲ 61 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਇਨ੍ਹਾਂ ਤਿੰਨ ਬੱਲੇਬਾਜ਼ਾਂ ਤੋਂ ਇਲਾਵਾ, ਨਿਊਜ਼ੀਲੈਂਡ ਲਈ ਡੇਵੋਨ ਕੌਨਵੇ ਨੇ 10 ਅਤੇ ਕੇਨ ਵਿਲੀਅਮਸਨ ਨੇ 1 ਦੌੜ ਬਣਾਈ।