England

PAK vs ENG: ਇੰਗਲੈਂਡ ਨੇ ਪਾਕਿਸਤਾਨ ਨੂੰ ਉਸਦੇ ਹੀ ਘਰੇਲੂ ਮੈਦਾਨ ‘ਚ 22 ਸਾਲ ਬਾਅਦ ਹਰਾਇਆ

ਚੰਡੀਗੜ੍ਹ 05 ਦਸੰਬਰ 2022: ਇੰਗਲੈਂਡ ਨੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ‘ਚ ਪਾਕਿਸਤਾਨ (Pakistan) ਨੂੰ 74 ਦੌੜਾਂ ਨਾਲ ਹਰਾ ਦਿੱਤਾ । ਰਾਵਲਪਿੰਡੀ ‘ਚ ਖੇਡੇ ਗਏ ਟੈਸਟ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ (England) ਨੇ ਪਹਿਲੀ ਪਾਰੀ ‘ਚ 657 ਦੌੜਾਂ ਬਣਾਈਆਂ, ਇਸ ਵਿੱਚ ਕਈ ਰਿਕਾਰਡ ਤੋੜੇ ਗਏ । ਇਸ ਦੌਰਾਨ ਇੰਗਲਿਸ਼ ਟੀਮ ਦੇ ਚਾਰ ਬੱਲੇਬਾਜ਼ਾਂ ਨੇ ਸੈਂਕੜੇ ਲਗਾਏ। ਇਨ੍ਹਾਂ ਵਿੱਚ ਜੈਕ ਕਰਾਊਲੀ (122), ਬੇਨ ਡਕੇਟ (107), ਓਲੀ ਪੋਪ (108) ਅਤੇ ਹੈਰੀ ਬਰੁਕ (153) ਸ਼ਾਮਲ ਹਨ।

ਜਵਾਬ ‘ਚ ਪਾਕਿਸਤਾਨ ਨੇ ਆਪਣੀ ਪਹਿਲੀ ਪਾਰੀ ‘ਚ 579 ਦੌੜਾਂ ਬਣਾਈਆਂ। ਅਬਦੁੱਲਾ ਸ਼ਫੀਕ ਨੇ 114 ਦੌੜਾਂ, ਇਮਾਮ-ਉਲ-ਹੱਕ ਨੇ 121 ਦੌੜਾਂ ਅਤੇ ਕਪਤਾਨ ਬਾਬਰ ਆਜ਼ਮ ਨੇ 136 ਦੌੜਾਂ ਬਣਾਈਆਂ। ਇਸ ਤਰ੍ਹਾਂ ਦੂਜੀ ਪਾਰੀ ‘ਚ ਇੰਗਲੈਂਡ 78 ਦੌੜਾਂ ਦੀ ਬੜ੍ਹਤ ਨਾਲ ਮੈਦਾਨ ‘ਤੇ ਉਤਰਿਆ।

ਇੰਗਲੈਂਡ ਨੇ ਦੂਜੀ ਪਾਰੀ ਵਿੱਚ ਸੱਤ ਵਿਕਟਾਂ ’ਤੇ 264 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ। ਜੋ ਰੂਟ ਨੇ 73 ਅਤੇ ਹੈਰੀ ਬਰੂਕ ਨੇ 87 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਜੈਕ ਕਰਾਊਲੀ ਨੇ 50 ਦੌੜਾਂ ਬਣਾਈਆਂ। ਇਸ ਤਰ੍ਹਾਂ ਇੰਗਲੈਂਡ ਦੀ ਟੀਮ ਨੂੰ ਕੁੱਲ 342 ਦੌੜਾਂ ਦੀ ਬੜ੍ਹਤ ਮਿਲ ਗਈ ਅਤੇ ਟੀਮ ਨੇ ਪਾਕਿਸਤਾਨ ਦੇ ਸਾਹਮਣੇ 343 ਦੌੜਾਂ ਦਾ ਟੀਚਾ ਰੱਖਿਆ।

ਜਵਾਬ ‘ਚ ਪਾਕਿਸਤਾਨ ਦੀ ਟੀਮ ਪੰਜਵੇਂ ਦਿਨ 268 ਦੌੜਾਂ ‘ਤੇ ਸਿਮਟ ਗਈ। ਪਾਕਿਸਤਾਨ ਦੀ ਦੂਜੀ ਪਾਰੀ ਵਿੱਚ ਸਾਊਦ ਸ਼ਕੀਲ ਨੇ ਸਭ ਤੋਂ ਵੱਧ 76 ਦੌੜਾਂ ਬਣਾਈਆਂ। ਇੰਗਲੈਂਡ ਲਈ ਓਲੀ ਰੌਬਿਨਸਨ ਅਤੇ ਜੇਮਸ ਐਂਡਰਸਨ ਨੇ ਦੂਜੀ ਪਾਰੀ ਵਿੱਚ ਚਾਰ-ਚਾਰ ਵਿਕਟਾਂ ਲਈਆਂ। ਜੈਕ ਲੀਚ ਨੇ ਨਸੀਮ ਸ਼ਾਹ ਨੂੰ ਐਲਬੀਡਬਲਯੂ ਆਊਟ ਕਰਕੇ ਪਾਕਿਸਤਾਨ ਦੀ ਪਾਰੀ 268 ਦੌੜਾਂ ‘ਤੇ ਸਮੇਟ ਦਿੱਤੀ।

ਇੰਗਲੈਂਡ (England) ਦੀ ਟੀਮ 17 ਸਾਲ ਬਾਅਦ ਇੰਗਲੈਂਡ ਦਾ ਦੌਰਾ ਕਰ ਰਹੀ ਹੈ ਅਤੇ ਪਹਿਲਾਂ ਹੀ ਟੈਸਟ ਜਿੱਤ ਚੁੱਕੀ ਹੈ। ਪਿਛਲੇ 17 ਸਾਲਾਂ ਵਿੱਚ ਸੁਰੱਖਿਆ ਕਾਰਨਾਂ ਕਰਕੇ ਕੋਈ ਵੀ ਟੀਮ ਪਾਕਿਸਤਾਨ ਦਾ ਦੌਰਾ ਨਹੀਂ ਕਰ ਰਹੀ ਸੀ। ਇੰਗਲੈਂਡ 22 ਸਾਲਾਂ ਬਾਅਦ ਪਾਕਿਸਤਾਨ ਦੇ ਖਿਲਾਫ ਘਰੇਲੂ ਮੈਦਾਨ ‘ਤੇ ਟੈਸਟ ਜਿੱਤਣ ‘ਚ ਕਾਮਯਾਬ ਰਿਹਾ ਹੈ। ਇੰਗਲਿਸ਼ ਟੀਮ ਨੇ ਆਖਰੀ ਵਾਰ ਪਾਕਿਸਤਾਨ ‘ਚ ਸਾਲ 2000 ‘ਚ ਟੈਸਟ ਜਿੱਤਿਆ ਸੀ। ਫਿਰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਤੀਜੇ ਮੈਚ ‘ਚ ਇੰਗਲੈਂਡ ਨੇ ਕਰਾਚੀ ‘ਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ 1-0 ਨਾਲ ਜਿੱਤ ਲਈ।

 

Scroll to Top