ਨਵੀਂ ਦਿੱਲੀ, 27 ਅਪ੍ਰੈਲ 2023 (ਦਵਿੰਦਰ ਸਿੰਘ): ਦਿੱਲੀ ਦੇ ਜੰਤਰ ਮੰਤਰ ਵਿਖੇ ਪਹਿਲਵਾਨਾਂ (Wrestlers) ਵੱਲੋਂ ਭਾਜਪਾ ਨੇਤਾ ਅਤੇ WFI ਚੇਅਰਮੈਨ ਖ਼ਿਲਾਫ਼ ਚੱਲ ਰਹੇ ਧਰਨੇ ਵਿੱਚ ਅੱਜ ਪਹਿਲਵਾਨਾ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਇਹ ਕੈਂਡਲ ਮਾਰਚ ਛੱਤੀਸਗੜ੍ਹ ਦੇ ਦਾਂਤੇਵਾੜਾ ਵਿੱਚ ਨਕਸਲੀ ਹਮਲੇ ਦੌਰਾਨ 11 ਜਵਾਨ ਸ਼ਹੀਦਾਂ ਨੂੰ ਸ਼ਰਧਾਜਲੀ ਦੇਣ ਲਈ ਕੱਢਿਆ ਗਿਆ ਹੈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਬਜਰੰਗ ਪੁਨੀਆ ਨੇ ਕਿਹਾ ਕਿ ਸਰਕਾਰ ਦੁਆਰਾ ਬਣਾਈ ਗਈ ਕਮੇਟੀ ਆਪਸ ਵਿੱਚ ਲੜ ਰਹੀ ਹੈ। ਉਹ ਪਹਿਲਵਾਨਾਂ (Wrestlers) ਨੂੰ ਇਨਸਾਫ ਕਿਵੇਂ ਦੇ ਸਕਦੀ ਹੈ, ਜਦੋਂ ਤੱਕ ਉਨ੍ਹਾਂ ਦੀ ਆਪਣੀ ਸਹਿਮਤੀ ਨਹੀਂ ਹੋ ਸਕਦੀ | ਉਦੋਂ ਤੱਕ ਸਾਨੂੰ ਕੋਈ ਉਮੀਦ ਨਹੀਂ ਹੈ। ਬਜਰੰਗ ਪੂਨੀਆ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਦੇਸ਼ ਲਈ ਮੈਡਲ ਲਿਆਉਣ ਵਾਸਤੇ ਮਿਹਨਤ ਕਰਦੇ ਹਾਂ ਉਸੇ ਤਰ੍ਹਾਂ ਇਨਸਾਫ ਲਈ ਲੜਾਈ ਜਾਰੀ ਰੱਖਾਂਗੇ।
ਇਸਦੇ ਨਾਲ ਹੀ ਸਾਕਸ਼ੀ ਮਲਿਕ ਨੇ ਕਿਹਾ ਹੈ ਅਸੀਂ ਪਹਿਲਵਾਨ ਫੈਡਰੇਸ਼ਨ ਦੀ ਕੁੜੀਆਂ ਨੂੰ ਇਨਸਾਫ ਦਿਵਾਉਣ ਲਈ ਲੜਦੇ ਰਹਾਂਗੇ। ਮਲਿਕ ਨੇ ਕਿਹਾ ਕਿ ਜੇਕਰ ਅੱਜ ਲੜਾਈ ਲੜ ਕੇ ਬ੍ਰਿਜ ਭੂਸ਼ਨ ਵਰਗੇ ਨੂੰ ਪਛਾੜਾਂਨਗੇ ਤਾਂ ਹੀ ਫੈਡਰੇਸ਼ਨ ਵਿੱਚ ਆਪਣੇ ਦੇਸ਼ ਲਈ ਖੇਡਣ ਵਾਲੀਆਂ ਕੁੜੀਆਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਦੀਆਂ ਹਨ।