June 30, 2024 9:40 pm
Sardar Tarlochan Singh

ਭਾਰਤ ਦੇ ਰਾਸ਼ਟਰਪਤੀ ਵੱਲੋਂ ਪਦਮ ਭੂਸ਼ਣ ਨਾਲ ਸਨਮਨਿਤ ਸਰਦਾਰ ਤਰਲੋਚਨ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ ਹੋਏ ਨਤਮਸਤਕ

ਚੰਡੀਗੜ੍ਹ 03 ਦਸੰਬਰ 2021: ਸੱਚਖੰਡ ਸ੍ਰੀ ਦਰਬਾਰ ਸਾਹਿਬ ਹੈ ਜਿੱਥੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ|ਇਸ ਦੇ ਨਾਲ ਹੀ ਕਈ ਬੌਲੀਵੁੱਡ ਅਦਾਕਾਰ ਕਈ ਵਿਦੇਸ਼ੀ ਡੈਲੀਗੇਸ਼ਨ ,ਕਈ ਵਿਦੇਸ਼ੀ ਸੈਲਾਨੀ ਰੋਜ਼ਾਨਾ ਨਤਮਸਤਕ ਹੋਣ ਪਹੁੰਚਦੇ ਹਨ, ਅਤੇ ਅੱਜ ਭਾਰਤ ਦੇ ਰਾਸ਼ਟਰਪਤੀ ਵੱਲੋਂ ਪਦਮ ਭੂਸ਼ਣ ਸਨਮਾਨ ਹਾਸਿਲ ਕਰਨ ਵਾਲੇ ਮਨਿਓਰਿਟੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਵੀ ਆਪਣੇ ਵਫ਼ਦ ਦੇ ਨਾਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ |ਇਸ ਦੌਰਾਨ ਉਨ੍ਹਾਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ |

ਜਿਸ ਤੋਂ ਬਾਅਦ ਐੱਸਜੀਪੀਸੀ (SGPC)ਅਧਿਕਾਰੀਆਂ ਵੱਲੋਂ ਪਦਮ ਭੂਸ਼ਨ ਤਰਲੋਚਨ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ,ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਦਮ ਭੂਸ਼ਨ ਤਰਲੋਚਨ ਸਿੰਘ ਨੇ ਕਿਹਾ ਕਿ ਉਹ ਭਾਰਤ ਦੇ ਇਕੱਲੇ ਅਜਿਹੇ ਸਿੱਖ ਹਨ; ਜਿਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ ਪਦਮ ਭੂਸ਼ਨ ਸਨਮਾਨ ਮਿਲਿਆ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਦੋਂ ਸਿੱਖਾਂ ਨੂੰ ਸਿੱਖ ਮੈਰਿਜ ਐਕਟ (Anand Karj Sikh Marriage Act)ਦਾ ਕਾਨੂੰਨ ਨਹੀਂ ਸੀ ਮਿਲ ਰਿਹਾ | ਤਾਂ ਉਸ ਸਮੇਂ ਇਨ੍ਹਾਂ ਵੱਲੋਂ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਪਾਰਲੀਮੈਂਟ ਦੇ ਵਿੱਚ ਇਸ ਐਕਟ ਨੂੰ ਪਾਸ ਕਰਵਾਇਆ ਗਿਆ ,ਤੇ ਉਸ ਤੋਂ ਬਾਅਦ ਸਿੱਖਾਂ ਨੂੰ ਆਨੰਦ ਕਾਰਜ ਦਾ ਸਿੱਖ ਮੈਰਿਜ ਐਕਟ (Anand Karj Sikh Marriage Act)ਮਿਲਣਾ ਸ਼ੁਰੂ ਹੋਇਆ ਅਤੇ ਉਹ ਯੋਗਦਾਨ ਮੇਰੇ ਵੱਲੋਂ ਪਾਇਆ ਗਿਆ |ਮੈਂ ਆਪਣੇ ਆਪ ਨੂੰ ਵਡਭਾਗੇ ਸ਼ਾਲੀ ਸਮਝਦਾ ਹਾਂ|