Site icon TheUnmute.com

Padma Awards: ਅਦਾਕਾਰਾ ਰਵੀਨਾ ਟੰਡਨ, ਮੁਲਾਇਮ ਸਿੰਘ ਯਾਦਵ ਸਮੇਤ ਇਨ੍ਹਾਂ ਹਸਤੀਆਂ ਨੂੰ ਮਿਲਿਆ ਪਦਮ ਪੁਰਸ਼ਕਾਰ

Padma Awards

ਚੰਡੀਗੜ੍ਹ, 05 ਅਪ੍ਰੈਲ 2023: (Padma Awards) ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਸਮਾਜਵਾਦੀ ਪਾਰਟੀ ਦੇ ਮਰਹੂਮ ਆਗੂ ਮੁਲਾਇਮ ਸਿੰਘ ਯਾਦਵ ਨੂੰ ਪਦਮ ਵਿਭੂਸ਼ਣ (ਮਰਨ ਉਪਰੰਤ) ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੇ ਪੁੱਤਰ ਅਤੇ ਸਪਾ ਮੁਖੀ ਅਖਿਲੇਸ਼ ਯਾਦਵ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ। ਅਚਾਰੀਆ ਡਾਕਟਰ ਸੁਕਮਾ ਦੇਵੀ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।

ਇਸ ਤੋਂ ਇਲਾਵਾ ਅਦਾਕਾਰਾ ਰਵੀਨਾ ਟੰਡਨ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਹੈ | ਡਾ.ਜਨਮ ਸਿੰਘ ਸੋਏ, ਪ੍ਰੋਫੈਸਰ ਸੀ.ਏ. ਏਸਕ, ਪ੍ਰੇਮਜੀਤ ਬਾਰੀਆ, ਹੇਮੰਤ ਚੌਹਾਨ, ਡਾ: ਰਾਧਾਚਰਨ ਗੁਪਤਾ, ਉਸਤਾਦ ਅਹਿਮਦ ਹੁਸੈਨ ਅਤੇ ਉਸਤਾਦ ਮੁਹੰਮਦ ਹੁਸੈਨ ਨੂੰ ਵੀ ਦ੍ਰੋਪਦੀ ਮੁਰਮੂ ਵੱਲੋਂ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ | ਸੰਗੀਤਕਾਰ ਐਮ.ਐਮ. ਕੀਰਵਾਨੀ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ।

Exit mobile version