July 5, 2024 12:29 am
ਫਿਰੋਜ਼ਪੁਰ ਅਤੇ ਕਪੂਰਥਲਾ

ਫਿਰੋਜ਼ਪੁਰ ਅਤੇ ਕਪੂਰਥਲਾ ਦੀਆਂ 139 ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਬੰਦ

ਚੰਡੀਗੜ 2 ਨਵੰਬਰ 2021 : ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਦੇਰ ਸ਼ਾਮ ਫਿਰੋਜ਼ਪੁਰ ਅਤੇ ਕਪੂਰਥਲਾ ਜਿਲਿਆਂ ਦੀਆਂ 139 ਮੰਡੀਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ, ਜਿਨਾਂ ਮੰਡੀਆਂ ਦੇ ਆਸ-ਪਾਸ ਦੇ ਖੇਤਰਾਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਸਫਲਤਾਪੂਰਵਕ ਮੁਕੰਮਲ ਕਰ ਲਿਆ ਹੈ। ਜਾਰੀ  ਹੁਕਮ ਅਨੁਸਾਰ ਅਗਲੇ ਹੁਕਮਾਂ ਤੱਕ ਇਨਾਂ ਜਿਲਿਆਂ ਦੀਆਂ ਬਾਕੀ ਮੰਡੀਆਂ ਵਿੱਚ ਖਰੀਦ ਜਾਰੀ ਰਹੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਿਲਾ ਫਿਰੋਜਪੁਰ ਵਿੱਚ ਬੱਧਨੀ ਗੁਲਾਬ ਸਿੰਘ ਅਨਾਜ ਮੰਡੀ, ਬਾਜ ਸਿੰਘ ਅਤੇ ਸੁਖਦੇਵ ਸਿੰਘ ਪੁੱਤਰ ਮਲੂਕ ਸਿੰਘ, ਭੰਗਰ ਅਨਾਜ ਮੰਡੀ  ਵਿੱਚ 3 ਨਵੰਬਰ ਤੋਂ ਬਾਅਦ ਕੋਈ ਖਰੀਦ ਨਹੀਂ ਕੀਤੀ ਜਾਵੇਗੀ। ਇਨਾ ਵਿੱਚ ਭੁੱਲਰ ਪਲਿੰਥ, ਬੁੱਗਾ ਪਲਿੰਥ, ਫੱਤੂਵਾਲਾ ਅਨਾਜ ਮੰਡੀ, ਜੰਗ ਅਨਾਜ ਮੰਡੀ, ਲੋਹਗੜ ਅਨਾਜ ਮੰਡੀ, ਮਹਿਮਾ ਅਨਾਜ ਮੰਡੀ, ਨਸੀਰਾ ਖਲਚੀਆਂ ਅਨਾਜ ਮੰਡੀ, ਨੂਰਪੁਰ ਸੇਠਾ ਅਨਾਜ ਮੰਡੀ, ਰੱਤਾ ਖੇੜਾ ਗੁਲਾਬ ਸਿੰਘ ਅਨਾਜ ਮੰਡੀ, ਰੱਤਾਖੇੜਾ ਪੰਜਾਬ ਸਿੰਘ ਅਨਾਜ ਮੰਡੀ, ਸਾਦੂ ਸ਼ਾਹ ਵਾਲਾ ਅਨਾਜ ਮੰਡੀ, ਭਾਮਾ ਸਿੰਘ ਵਾਲਾ (ਦਖਲੀ ਪਾਲਮ ਉਗਰਾਹਾਂ) ਅਨਾਜ ਮੰਡੀ, ਭਾਵਾ ਆਜਮਸ਼ਾਹ ਅਨਾਜ ਮੰਡੀ, ਭੂਰੇ ਖੁਰਦ ਅਨਾਜ ਮੰਡੀ, ਗੁਲਾਮਵਾਲਾ ਅਨਾਜ ਮੰਡੀ, ਮਹਾਲਮ ਅਨਾਜ ਮੰਡੀ, ਰੋਡੇਵਾਲਾ ਅਨਾਜ ਮੰਡੀ, ਸੂਬਾ ਕਦੀਮ ਅਨਾਜ ਮੰਡੀ, ਪਿੰਡ ਲੱਖਾ ਬੁਬਨਾ ਫਿਰੋਜਪੁਰ ਸਹਿਰ, ਸੋਹਣਗੜ ਅਨਾਜ ਮੰਡੀ, ਅਮੀਰਸ਼ਾਵਾਲਾ ਅਨਾਜ ਮੰਡੀ, ਬਹਿੜਵਾਲੀ ਅਨਾਜ ਮੰਡੀ, ਬੇਹਕ ਪਚਾਰੀਆ ਅਨਾਜ ਮੰਡੀ, ਬੁਰਜ ਮੁਹੰਮਦ ਅਨਾਜ ਮੰਡੀ, ਪੀਰ ਮੁਹੰਮਦ ਅਨਾਜ ਮੰਡੀ, ਸੀਹਾਪੜੀ ਅਨਾਜ ਮੰਡੀ, ਠੱਠਾ ਅਨਾਜ ਮੰਡੀ, ਵਿੰਜੋ ਕੇ ਅਨਾਜ ਮੰਡੀ, ਚਾਂਗਲੀ ਕਦੀਮ ਅਨਾਜ ਮੰਡੀ, ਗੋਗੋਆਣੀ-ਕੁੱਸਾ ਦਲ ਸਿੰਘ ਅਨਾਜ ਮੰਡੀ, ਹਰਮਨ ਟਰੇਡਿੰਗ ਕੰਪਨੀ ਮੱਲਾਂਵਾਲਾ, ਹਸਮਤਵਾਲਾ ਅਨਾਜ ਮੰਡੀ, ਕੁਹਾਲਾ ਅਨਾਜ ਮੰਡੀ, ਮਾਨੋਚਾਹਲ ਅਨਾਜ ਮੰਡੀ, ਰੋੜ ਜਲੇਵਾਲਾ ਅਨਾਜ ਮੰਡੀ, ਅਵਾਣ ਅਨਾਜ ਮੰਡੀ, ਚੱਕ ਭੰਗੇ ਵਾਲਾ ਅਨਾਜ ਮੰਡੀ, ਤਿੱਬੜੀਖੁਰਦ ਅਨਾਜ ਮੰਡੀ, ਚੱਗਾ ਰਾਏ ਹਿਠਾੜ ਅਨਾਜ ਮੰਡੀ। ਕਸਮੀਰ ਚੰਦ ਐਂਡ ਸੰਨਜ, ਬਾਜੇ ਕੇ ਉਤਰ, ਖੇੜੇ ਕੇ ਉਤਰ ਅਨਾਜ ਮੰਡੀ, ਮੇਘਰਾਏ ਅਨਾਜ ਮੰਡੀ, ਰਾਮ ਚੰਦ ਮੁਨਸੀ ਰਾਮ, ਬਾਜੇ ਕੇ ਉਤਰ, ਥਿੰਦ ਕਮਿਸ਼ਨ ਏਜੰਟ, ਜੀਵਨ ਅਰਾਇਣ, ਅਰੋੜਾ ਕਮਿਸਨ ਏਜੰਟ ਹਰਾਜ, ਘੱਲਖੁਰਦ ਅਨਾਜ ਮੰਡੀ, ਗਿਲ ਅਨਾਜ ਮੰਡੀ, ਕਬਰਵਾਚਾ ਅਨਾਜ ਮੰਡੀ ਬਜਾਰ, ਕੋਟ ਕਰੋੜ ਕਲਾਂ ਅਨਾਜ ਮੰਡੀ, ਮੈਸਰਜ ਹਰੇ ਕਿ੍ਰਸ਼ਨਾ ਮਾਰਫ਼ਤ ਮੁੱਦਕੀ, ਮੈਸਰਜ਼ ਅਰੋੜਾ ਕਮਿਸ਼ਨ ਏਜੰਟ, ਲੋਹਮ, ਮੈਸਰਸ਼ ਅਰੋੜਾ ਕਮਿਸਨ ਏਜੰਟ, ਮੁੱਦਕੀ, ਮੈਸ. ਦਸਮੇਸ ਟਰੇਡਿੰਗ ਕੰਪਨੀ, ਮੁੱਦਕੀ, ਮੈਸ. ਗਰਗ ਟਰੇਡਰਜ, ਮੁੱਦਕੀ,ਮੈਸ. ਕੁਲਵੰਤ ਰਾਏ ਸਤੀਸ਼  ਕੁਮਾਰ, ਮੁੱਦਕੀ, ਮੈਸਰ. ਲਕਸ਼ਮੀ ਗ੍ਰੇਨਜ ਟਰੇਡਰਜ, ਮੁੱਦਕੀ, ਐੱਮ. ਪਿਰਥੀ ਸਿੰਘ ਸੁਰਜੀਤ ਸਿੰਘ ਐਂਡ ਸੰਨਜ, ਮੁੱਦਕੀ, ਤੁੰਬਰਭਾਨ ਅਨਾਜ ਮੰਡੀ, ਆਹੂਜਾ ਟਰੇਡਰਜ, ਆਤਮ ਟਰੇਡਰਜ, ਬੀ.ਐਸ.ਕਮਿਸ਼ਨ ਏਜੰਟ, ਬਘੇਲੇਵਾਲਾ ਅਨਾਜ ਮੰਡੀ, ਬਲਵਿੰਦਰ ਸਿੰਘ ਸੁਖਚੈਨ ਸਿੰਘ, ਭਿੰਡਰ ਕਮਿਸ਼ਨ ਏਜੰਟ, ਗੁਪਤਾ ਕੰਪਲੈਕਸ, ਐਚ.ਆਰ ਨਰੂਲਾ ਐਂਡ ਸੰਨਜ, ਹਰਦਾਸਾ ਅਨਾਜ ਮੰਡੀ, ਹਰਪਾਲ ਸਿੰਘ। ਐਂਡ ਸੰਨਜ, ਜੈਨ ਇੰਟਰਪ੍ਰਾਈਜਿਜ, ਕਪੂਰ ਸਿੰਘ ਐਂਡ ਸੰਨਜ, ਖੇਤੂ ਰਾਮ ਸੱਤਿਆ ਪਾਲ, ਲਾਲਾ ਖੇਤੂ ਰਾਮ ਸੱਤਿਆ ਪਾਲ, ਮਨਸੂਰਵਾਲ ਕਲਾਂ ਅਨਾਜ ਮੰਡੀ, ਮੋਹਨ ਲਾਲ ਰਾਮ ਪ੍ਰਕਾਸ, ਨਰੂਲਾ ਟਰੇਡਿੰਗ ਕੰਪਨੀ, ਪੀ.ਕੇ.ਐਂਡ ਕੰਪਨੀ, ਆਰ.ਕੇ. ਐਂਡ ਕੰਪਨੀ,  ਉੱਪਲ ਐਂਡ ਕੰ., ਐਸ.ਕੇ. ਵਪਾਰੀ, ਸਵਿਚਰਨ ਸਿੰਘ ਮਨਜੀਤ ਸਿੰਘ, ਸੀਤਲ ਦਾਸ ਜੈਨ ਐਂਡ ਕੰਪਨੀ, ਸੋਹਨ ਲਾਲ ਕਲਿਆਣ ਦਾਸ, ਸੁਭਾਸ ਛਾਬੜਾ ਐਂਡ ਸੰਨਜ, ਤਾਰਾ ਚੰਦ ਐਂਡ ਸੰਨਜ, ਵਕੀਲਾਂ ਵਾਲਾ ਅਨਾਜ ਮੰਡੀ, ਵਾੜਾ ਪੋਹ ਵਿੰਡੀਆ ਅਨਾਜ ਮੰਡੀ, ਨੰਬਰਦਾਰ। ਕਮਿਸਨ ਏਜੰਟ ਮੁੱਦਕੀ, ਲਕਸਮੀ ਗਰੇਨ ਟਰੇਡਰਜ ਮੁੱਦਕੀ, ਗੁਰਜਾਪ ਟਰੇਡਿੰਗ ਕੰਪਨੀ ਮੱਲਾਂਵਾਲਾ, ਖਾਲਸਾ ਪਲੰਥ, ਮੱਲਵਾਲ ਜੱਦੀਨਿਊ ਬੱਸ ਸਟੈਂਡ ਗੁਰੂਹਰਸਹਾਏ, ਕਰੋੜੀਮਲ ਬਲਵੰਤ ਰਾਏ, ਲਖਪਤ ਰਾਏ ਲਛਮਣ ਦਾਸ ਸ਼ਾਮਲ ਹਨ।
ਇਸ ਤੋਂ ਇਲਾਵਾ ਸਪੱਸ਼ਟ ਕੀਤਾ ਗਿਆ ਕਿ ਜਿਲਾ ਫਿਰੋਜਪੁਰ ਦੀਆਂ ਮੰਡੀਆਂ ਕੁਲਗੜੀ ਅਨਾਜ ਮੰਡੀ, ਸੰਦੇ ਹਸਮ ਅਨਾਜ ਮੰਡੀ, ਤਾਰਾਸਿੰਘ ਵਾਲਾ ਅਨਾਜ ਮੰਡੀ, ਕਮਾਵਾਲਾ ਅਨਾਜ ਮੰਡੀ, ਮਰਖਾਈ ਅਨਾਜ ਮੰਡੀ, ਚੱਕ ਕੰਧੇਸ਼ਾਹ ਅਨਾਜ ਮੰਡੀ, ਹਜਾਰਾ ਸਿੰਘਵਾਲਾ ਅਨਾਜ ਮੰਡੀ, ਕੱਦਾਮਾ ਅਨਾਜ ਮੰਡੀ, ਜੀਵਨ ਅਰਾਈ ਅਨਾਜ ਮੰਡੀ, ਬੁਈਆਂਵਾਲਾ ਅਨਾਜ ਮੰਡੀ, ਬਸਤੀ ਵਕੀਲਾਂ ਵਾਲੀ ਅਨਾਜ ਮੰਡੀ, ਭਡਾਣਾ ਅਨਾਜ ਮੰਡੀ, ਚੁਗਤੇਵਾਲਾ ਅਨਾਜ ਮੰਡੀ, ਫੱਤੇਵਾਲਾ ਹਿਠਾੜ ਅਨਾਜ ਮੰਡੀ, ਰਾਉਕੇ ਹਿਠਾੜ ਅਨਾਜ ਮੰਡੀ, ਕਸੋਆਣਾ ਅਨਾਜ  ਮੰਡੀਆਂ ਵਿੱਚ 5 ਨਵੰਬਰ ਤੋਂ ਬਾਅਦ ਕੋਈ ਖਰੀਦ ਨਹੀਂ ਕੀਤੀ ਜਾਵੇਗੀ।
 ਇਸੇ ਤਰਾਂ ਜਿਲਾ ਕਪੂਰਥਲਾ ਵਿੱਚ  ਬਰਿਆੜ ਅਨਾਜ ਮੰਡੀ, ਖੱਸਣ ਅਨਾਜ ਮੰਡੀ, ਕਿਰਪਾਲ ਸਿੰਘ ਅਤੇ ਹੋਰਾਂ ਦਾ ਪਲਾਟ, ਕੁਲਦੀਪ ਸਿੰਘ ਅਤੇ ਹੋਰਾਂ ਦਾ ਪਲਾਟ, ਰਾਮਗੜ ਅਨਾਜ ਮੰਡੀ, ਧਾਲੀਵਾਲ ਬੇਟ ਅਨਾਜ ਮੰਡੀ, ਰਮੀਦੀ ਅਨਾਜ ਮੰਡੀ, ਖੱਲੂ ਅਨਾਜ ਮੰਡੀ, ਗੁਰਨਾਮ ਸਿੰਘ ਪੁੱਤਰ ਸੁਰਜੀਤ ਸਿੰਘ ਦਾ ਪਲਾਟ, ਰਾਜਨ ਗੁਪਤਾ ਪੁੱਤਰ ਇੰਦਰਜੀਤ ਦਾ ਪਲਾਟ, ਰਾਜਨ ਗੁਪਤਾ ਪੁੱਤਰ ਇੰਦਰਜੀਤ ਦਾ ਪਲਾਟ, ਸੁਖਬੀਰ ਸਿੰਘ ਪੁੱਤਰ ਸਤਨਾਮ ਸਿੰਘ ਦਾ ਪਲਾਟ, ਯਾਦਵਿੰਦਰ ਦਾ ਪਲਾਟ ਸਿੰਘ ਪੁੱਤਰ ਬਲਵਿੰਦਰ ਸਿੰਘ, ਭੜੋਆਣਾ ਅਨਾਜ ਮੰਡੀ, ਗੁਰਕਮਲ ਕੋਲਡ ਸਟੋਰ ਕਮਾਲਪੁਰ ਅਨਾਜ ਮੰਡੀ, ਵਿਜੇ ਪਾਲ ਸਿੰਘ ਦਾ ਪਲਾਟ, ਲਾਲ ਸਿੰਘ ਦਾ ਪਲਾਟ, ਤਰਲੋਚਨ ਸਿੰਘ ਦਾ ਪਲਾਟ, ਚਰਨ ਸਿੰਘ ਦਾ ਪਲਾਟ, ਜਗਜੀਤ ਸਿੰਘ ਦਾ ਪਲਾਟ, ਮਨਜੀਤ ਕੌਰ ਦਾ ਪਲਾਟ, ਪਲਾਟ ਰਜਿੰਦਰ ਸਿੰਘ, ਮੈਰੀਪੁਰ, ਪਰਮਜੀਤਪੁਰ ਵਿੱਚ 3 ਨਵੰਬਰ ਤੋਂ ਬਾਅਦ ਖਰੀਦ ਕਾਰਜ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਕਪੂਰਥਲਾ ਜਿਲੇ ਦੀ ਚੌਕਬਜਾਜ ਅਨਾਜ ਮੰਡੀ ਅਤੇ ਖਹਿਰਾ ਦੋਨਾ ਅਨਾਜ ਮੰਡੀ ਵਿੱਚ 5 ਨਵੰਬਰ ਤੋਂ ਬਾਅਦ ਦੇ ਖਰੀਦ ਕਾਰਜਾਂ ਨੂੰ ਬੰਦ ਕਰਨ ਦਾ ਹੁਕਮ ਲਾਗੂ ਹੋਵੇਗਾ।