ਭਾਰਤੀਆਂ

ਯੂਕਰੇਨ ‘ਚ ਫਸੇ 18,000 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ: ਐੱਸ ਜੈਸ਼ੰਕਰ

ਚੰਡੀਗੜ੍ਹ 04 ਮਾਰਚ 2022: ਰੂਸ ਤੇ ਯੂਕਰੇਨ ਵਿਚਕਾਰ ਜੰਗ ਚਲ ਰਹੀ ਹੈ ਜਿਥੇ ਕੇ ਭਾਰਤੀ ਵਿਦਿਆਰਥੀ ਫਸੇ ਹੋਏ ਹਨ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਅਪਰੇਸ਼ਨ ਗੰਗਾ ਤਹਿਤ ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਦੀ ਚੱਲ ਰਹੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਪੰਜਵੀਂ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।ਇਸ ਦੌਰਾਨ ਬੈਠਕ ‘ਚ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਵਣਜ ਮੰਤਰੀ ਪੀਯੂਸ਼ ਗੋਇਲ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀ.ਕੇ. ਮਿਸ਼ਰਾ, ਕੈਬਨਿਟ ਸਕੱਤਰ ਰਾਜੀਵ ਗਾਬਾ, ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਅਤੇ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਜਿਕਰਯੋਗ ਹੈ ਕਿ ਇਸ ਬੈਠਕ ਦੌਰਾਨ ਐੱਸ ਜੈਸ਼ੰਕਰ ਅਤੇ ਸ਼੍ਰਿੰਗਲਾ ਨੇ ਪੀਐਮ ਮੋਦੀ ਨੂੰ ਨਿਕਾਸੀ ਮਿਸ਼ਨ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਕੀਵ ‘ਚ ਭਾਰਤੀ ਦੂਤਾਵਾਸ ਦੁਆਰਾ ਜਾਰੀ ਕੀਤੀ ਸ਼ੁਰੂਆਤੀ ਸਲਾਹ ਤੋਂ ਬਾਅਦ 18,000 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ। ਜੋ ਜ਼ਿਆਦਾਤਰ ਰੂਸੀ ਸਰਹੱਦ ਦੇ ਨੇੜੇ ਓਡੇਸਾ ਅਤੇ ਸੁਮੀ ਖੇਤਰਾਂ ‘ਚ ਫਸੇ ਹੋਏ ਸਨ

Scroll to Top