July 2, 2024 8:12 pm

ਨਿਊਜ਼ੀਲੈਂਡ ਖਿਲਾਫ ਇਨ੍ਹਾਂ ਖਿਡਾਰੀਆਂ ਨੂੰ ਕੀਤਾ ਗਿਆ ਟੀਮ ਤੋਂ ਬਾਹਰ, ਇਹ ਖਿਡਾਰੀ ਹੋਣਗੇ ਸ਼ਾਮਿਲ

ਚੰਡੀਗੜ੍ਹ 10 ਨਵੰਬਰ 2021; ਭਾਰਤੀ ਟੀਮ 17 ਨਵੰਬਰ ਤੋਂ ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। ਇਸ ਦੇ ਲਈ ਬੀਸੀਸੀਆਈ ਨੇ ਮੰਗਲਵਾਰ ਨੂੰ 16 ਮੈਂਬਰੀ ਟੀਮ ਦਾ ਐਲਾਨ ਕੀਤਾ। ਇਸ ‘ਚ ਕੁਝ ਨਵੇਂ ਚਿਹਰਿਆਂ ਨੂੰ ਜਗ੍ਹਾ ਦਿੱਤੀ ਗਈ ਹੈ ਅਤੇ ਕੁਝ ਖਿਡਾਰੀਆਂ ਨੂੰ ਵਿਸ਼ਵ ਕੱਪ ‘ਚ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਟੀਮ ‘ਚੋਂ ਬਾਹਰ ਕਰ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਦੌਰੇ ਦੀ ਕਪਤਾਨੀ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ। ਕੇ.ਐਲ ਰਾਹੁਲ (ਕੇ.ਐਲ) ਨੂੰ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ। ਇਸ ਸੀਰੀਜ਼ ‘ਚ ਸੀਨੀਅਰ ਖਿਡਾਰੀਆਂ ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਰਵਿੰਦਰ ਜਡੇਜਾ ਨੂੰ ਆਰਾਮ ਦਿੱਤਾ ਗਿਆ ਹੈ।

ਇਨ੍ਹਾਂ ਨਵੇਂ ਚਿਹਰਿਆਂ ਨੂੰ ਟੀਮ ‘ਚ ਜਗ੍ਹਾ ਮਿਲੀ ਹੈ
ਵੈਂਕਟੇਸ਼ ਅਈਅਰ ਅਤੇ ਹਰਸ਼ਲ ਪਟੇਲ ਨੂੰ ਨਿਊਜ਼ੀਲੈਂਡ ਦੌਰੇ ਲਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਆਈ.ਪੀ.ਐਲ. 2021 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਚੋਣਕਾਰਾਂ ਨੂੰ ਪ੍ਰਭਾਵਿਤ ਕੀਤਾ ਹੈ। ਆਈਪੀਐਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਲਈ ਖੇਡਦੇ ਹੋਏ ਵੈਂਕਟੇਸ਼ ਅਈਅਰ ਨੇ 10 ਮੈਚਾਂ ਵਿੱਚ 370 ਦੌੜਾਂ ਬਣਾਈਆਂ ਅਤੇ 3 ਵਿਕਟਾਂ ਲਈਆਂ। ਉਨ੍ਹਾਂ ਨੇ ਕਈ ਮੈਚਾਂ ‘ਚ ਟੀਮ ਨੂੰ ਜਿੱਤ ਦਿਵਾਈ। ਦੂਜੇ ਪਾਸੇ ਹਰਸ਼ਲ ਪਟੇਲ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਲਈ ਖੇਡਦੇ ਹੋਏ 15 ਮੈਚਾਂ ‘ਚ 32 ਵਿਕਟਾਂ ਲਈਆਂ। ਉਹ ਆਈ.ਪੀ.ਐੱਲ, 2021 ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚੋਂ ਇੱਕ ਹੈ।