TheUnmute.com

ਗਲਵਾਨ ‘ਚ ਸਾਡਾ ਤਿਰੰਗਾ ਹੀ ਵਧੀਆ ਲੱਗਦਾ ਹੈ, ਮੋਦੀ ਜੀ, ਚੁੱਪ ਤੋੜੋ : ਰਾਹੁਲ ਗਾਂਧੀ

ਚੰਡੀਗੜ੍ਹ 3 ਜਨਵਰੀ 2022: ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੂਰਬੀ ਲੱਦਾਖ ਦੇ ਗਲਵਾਨ ਖੇਤਰ ਵਿੱਚ ਚੀਨੀ “ਘੁਸਪੈਠ” ‘ਤੇ ਆਪਣੀ ਚੁੱਪ ਤੋੜਨ ਲਈ ਕਿਹਾ। ਕਾਂਗਰਸ ਪੂਰਬੀ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਕਥਿਤ ਚੀਨੀ ਘੁਸਪੈਠ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਹਮਲਾ ਕਰ ਰਹੀ ਹੈ। ਰਾਹੁਲ ਗਾਂਧੀ (Rahul Gandhi) ਨੇ ਟਵਿੱਟਰ ‘ਤੇ ਕਿਹਾ ਕਿ “ਗਲਵਾਨ ‘ਚ ਸਾਡਾ ਤਿਰੰਗਾ ਵਧੀਆ ਲੱਗ ਲੱਗਦਾ ਹੈ”। ਚੀਨ ਨੂੰ ਜਵਾਬ ਦੇਣਾ ਚਾਹੀਦਾ ਹੈ। “ਮੋਦੀ ਜੀ, ਚੁੱਪ ਤੋੜੋ”

ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਰੁਣਾਚਲ ਪ੍ਰਦੇਸ਼ ‘ਚ 15 ਥਾਵਾਂ ਦੇ ਨਾਂ ਬਦਲਣ ਦੇ ਚੀਨ ਦੇ ਕਦਮ ‘ਤੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ। ਇਸ ਦੇ ਨਾਲ ਹੀ ਫੌਜ ਦੇ ਸੂਤਰਾਂ ਮੁਤਾਬਕ ਚੀਨ ਨੇ ਜਿਸ ਖੇਤਰ ‘ਚ ਝੰਡਾ ਲਹਿਰਾਇਆ ਹੈ, ਉਹ ਦੋਵੇਂ ਦੇਸ਼ਾਂ ਵਿਚਾਲੇ ਗੈਰ-ਮਿਲਟਰੀ ਜ਼ੋਨ ਦੀ ਉਲੰਘਣਾ ਨਹੀਂ ਕਰਦਾ।ਦੂਜੇ ਪਾਸੇ ਸੂਤਰਾਂ ਮੁਤਾਬਕ ਇਹ ਝੰਡਾ ਚੀਨ ਵੱਲੋਂ ਆਪਣੇ ਹਿੱਸੇ ਦੇ ਗੈਰ-ਵਿਵਾਦਤ ਖੇਤਰ ਵਿੱਚ ਲਹਿਰਾਇਆ ਗਿਆ ਹੈ। ਇਹ ਗਲਵਾਨ ਘਾਟੀ ਵਿੱਚ ਨਦੀ ਦੇ ਮੋੜ ਦੇ ਨੇੜੇ ਉਹ ਥਾਂ ਨਹੀਂ ਹੈ ਜਿੱਥੇ 2020 ਵਿੱਚ ਭਾਰਤੀ ਅਤੇ ਚੀਨੀ ਸੈਨਿਕਾਂ ਵਿਚਕਾਰ ਹਿੰਸਕ ਝੜਪਾਂ ਹੋਈਆਂ ਸਨ।

Exit mobile version