ਚੰਡੀਗੜ੍ਹ, 24 ਜਨਵਰੀ 2025: Oscars 2025 Full List of Nominees: ਅਕੈਡਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਨੇ ਵੀਰਵਾਰ ਯਾਨੀ 23 ਜਨਵਰੀ ਨੂੰ 97ਵੇਂ ਆਸਕਰ ਲਈ ਨੌਮੀਨੇਸ਼ਨ ਦਾ ਐਲਾਨ ਕੀਤਾ ਹੈ। ਆਸਕਰ ਜੇਤੂਆਂ ਦਾ ਐਲਾਨ 2 ਮਾਰਚ ਨੂੰ ਹਾਲੀਵੁੱਡ ਤੋਂ ਲਾਈਵ ਟੈਲੀਵਿਜ਼ਨ ‘ਤੇ ਇੱਕ ਸਮਾਗਮ ‘ਚ ਕੀਤਾ ਜਾਵੇਗਾ।
ਇਸ ਵਾਰ ਖਾਸ ਗੱਲ ਇਹ ਹੈ ਕਿ ਭਾਰਤ ਲਈ ਨਾਮਜ਼ਦਗੀਆਂ ਵੀ ਥੋੜੀਆਂ ਦਿਲਚਸਪ ਰਹੀਆਂ ਹਨ। ਆਸਕਰ ਦੇ ਐਲਾਨ ਤੋਂ ਬਾਅਦ ਹਿੰਦੀ ਭਾਸ਼ਾ ਦੀ ਫਿਲਮ ਅਨੁਜਾ (Anuja) ਚਰਚਾ ‘ਚ ਆ ਗਈ ਹੈ। ਇਸ ਫਿਲਮ ਨੂੰ ਲਾਈਵ ਐਕਸ਼ਨ ਸ਼ਾਰਟ ਸ਼੍ਰੇਣੀ ‘ਚ ਨਾਮਜ਼ਦਗੀ ਮਿਲੀ ਹੈ।
ਨਿਰਦੇਸ਼ਕ ਐਡਮ ਜੇ ਗ੍ਰੇਵਜ਼ ਅਤੇ ਸੁਚਿੱਤਰਾ ਮਟੱਈ ਨੇ ‘ਅਨੁਜਾ’ ਦਾ ਨਿਰਦੇਸ਼ਨ ਕੀਤਾ ਹੈ। ਫਿਲਮ ‘ਚ ਅਨੰਨਿਆ ਸ਼ਾਨਬਾਗ ਅਤੇ ਸਜਦਾ ਪਠਾਨ ਮੁੱਖ ਭੂਮਿਕਾਵਾਂ ਨਿਭਾ ਰਹੀਆਂ ਹਨ। ਸ਼ਾਰਟ ਫਿਲਮ ‘ਅਨੁਜਾ’ ਦੀ ਕਹਾਣੀ ਇੱਕ ਨੌਂ ਸਾਲ ਦੀ ਬੱਚੀ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਕਿ ਇੱਕ ਮਜ਼ਦੂਰ ਬੱਚੀ ਹੈ। ਜਿਸਨੂੰ ਆਪਣੀ ਭੈਣ ਦੇ ਨਾਲ ਸਿੱਖਿਆ ਅਤੇ ਫੈਕਟਰੀ ‘ਚ ਕੰਮ ਕਰਨ ਦੇ ਵਿਚਕਾਰ ਇੱਕ ਮਹੱਤਵਪੂਰਨ ਫੈਸਲਾ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ।
ਦੂਜੇ ਪਾਸੇ ਐਮਿਲਿਆ ਪੇਰੇਜ਼ ਨੇ ਆਸਕਰ ‘ਚ ਤੂਫਾਨ ਮਚਾ ਦਿੱਤਾ ਹੈ ਅਤੇ 13 ਨੌਮੀਨੇਸ਼ਨ ਪ੍ਰਾਪਤ ਕੀਤੇ ਹਨ, ਜਿਸ ਨਾਲ ਇਹ ਇਤਿਹਾਸ ‘ਚ ਸਭ ਤੋਂ ਵੱਧ ਨਾਮਜ਼ਦ ਗੈਰ-ਅੰਗਰੇਜ਼ੀ ਫਿਲਮਾਂ ‘ਚੋਂ ਇੱਕ ਬਣ ਗਈ ਹੈ।
ਉਥੇ ਹੀ ਬ੍ਰੌਡਵੇ ‘ਤੇ ਅਧਿਕਾਰਤ ਫਿਲਮ ‘ਵਿਕੇਡ’ (Wicked) ਨੇ 10 ਨੌਮੀਨੇਸ਼ਨ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫਿਲਮ ‘ਅਨੁਜਾ’ ਨੂੰ 97ਵੇਂ ਅਕੈਡਮੀ ਅਐਵਾਰਡਾਂ ‘ਚ ਲਾਈਵ ਐਕਸ਼ਨ ਸ਼ਾਰਟ ਸ਼੍ਰੇਣੀ ‘ਚ ਨਾਮਜ਼ਦ ਕੀਤਾ ਗਿਆ ਹੈ। ਇਹ ਫਿਲਮ ‘ਆਈ ਐਮ ਨਾਟ ਏ ਰੋਬੋਟ’, ‘ਏ ਲੀਨ’, ‘ਦ ਮੈਨ ਹੂ ਕੁਡ ਨਾਟ ਰਿਮੇਨ ਸਾਈਲੈਂਟ’ ਅਤੇ ‘ਦ ਲਾਸਟ ਰੇਂਜਰ’ ਵਰਗੀਆਂ ਫਿਲਮਾਂ ਨਾਲ ਮੁਕਾਬਲਾ ਕਰੇਗੀ।
ਆਸਕਰ ਪੁਰਸਕਾਰ ਨਾਮਜ਼ਦਗੀਆਂ ਦੀ ਸੂਚੀ 2025 (List of Oscar Nominations 2025)
ਬੈਸਟ ਫ਼ਿਲਮ
ਅਨੋਰਾ
ਦ ਬਰੂਟਲਿਸਟ
ਏ ਕੰਪਲੀਟ ਅਨਨੋਨ
ਕਾਨਕਲੇਵ
ਡਿਉਨ: ਪਾਰ੍ਟ-2
ਐਮਿਲਿਆ ਪੇਰੇਜ਼
ਆਈ ਐੱਮ ਸਟਿਲ ਹਿਅਰ
ਨਿੱਕਲ ਬੁਆਏਜ਼
ਦ ਸਬਸਟੈਂਸ
ਵਿਕੇਡ
ਬੈਸਟ ਸ਼ਾਰਟ ਫਿਲਮ (ਲਾਈਵ ਐਕਸ਼ਨ) (Best Short Film Oscar nominations 2025)
ਏਲੀਅਨ
ਅਨੁਜਾ
ਆਈ ਐਮ ਨਾਟ ਏ ਰੋਬੋਟ
‘ਦ ਲਾਸਟ ਰੇਂਜਰ
‘ਦ ਮੈਨ ਹੂ ਕੁਡ ਨਾਟ ਰਿਮੇਨ ਸਾਈਲੈਂਟ’
ਬੈਸਟ ਅਦਾਕਾਰ (Best Actor Nomination List Oscars 2025)
ਐਡਰਿਅਨ ਬ੍ਰੌਡੀ (Adrien Brody) – ਦ ਬਰੂਟਲਿਸਟ (The Brutalist)
ਟਿਮੋਥੀ ਚੈਲਮੇਟ (Timothee Chalamet) – ਏ ਕੰਪਲੀਟ ਅਨਨੋਨ (A Complete Unknown)
ਕੋਲਮੈਨ ਡੋਮਿੰਗੋ (Colman Domingo) – ਸਿੰਗ ਸਿੰਗ (Sing Sing)
ਰਾਲਫ਼ ਫਿਏਨਸ (Ralph Fiennes) – ਕਨਕਲੇਵ (Conclave)
ਸੇਬੇਸਟੀਅਨ ਸਟੈਨ (Sebastian Stan) – ਦ ਅਪ੍ਰੈਂਟਿਸ (The Apprentice)
ਬੈਸਟ ਡਾਇਰੈਕਟਰ (Best Director Nomination List Oscars 2025)
ਜੈਕਸ ਆਡੀਯਾਰਡ (ਐਮਿਲਿਆ ਪੇਰੇਜ਼)
ਸ਼ੌਨ ਬੇਕਰ (ਅਨੋਰਾ)
ਬ੍ਰੈਡੀ ਕੋਰਬੇਟ (ਦਿ ਬਰੂਟਾਲਿਸਟ)
ਕੋਰਲੀ ਫਾਰਗੇਟ (ਦ ਸਬਸਟੈਂਸ)
ਜੇਮਜ਼ ਮੈਂਗੋਲਡ (ਏ ਕੰਪਲੀਟ ਅਨਨੋਨ)
ਬੈਸਟ ਅਦਾਕਾਰਾ (Best Actress Nomination List Oscars 2025)
ਸਿੰਥੀਆ ਏਰੀਵੋ (ਵਿਕੇਡ)
ਕਾਰਲਾ ਸੋਫੀਆ ਗਸਕੋਨ (ਐਮਿਲਿਆ ਪੇਰੇਜ਼)
ਮਿੱਕੀ ਮੈਡੀਸਨ (ਅਨੋਰਾ)
ਡੈਮੀ ਮੂਰ (ਦ ਸਬਸਟੈਂਸ)
ਫਰਨਾਂਡਾ ਟੋਰੇਸ (ਆਈ ਐੱਮ ਸਟਿਲ ਹਿਅਰ )
Read More: Oscar 2024: ਓਪੇਨਹਾਈਮਰ ਨੇ ਜਿੱਤੇ ਸੱਤ ਪੁਰਸਕਾਰ, ਕਿਲੀਅਨ ਮਰਫੀ ਨੂੰ ਮਿਲਿਆ ਸਰਵੋਤਮ ਅਦਾਕਾਰ ਦਾ ਪੁਰਸਕਾਰ