Site icon TheUnmute.com

ਸਮੁੱਚੀ ਮਾਨਵਤਾ ਨੂੰ ਸੇਧ ਦੇਣ ਲਈ ਧਾਰਮਿਕ ਸਮਾਗਮਾਂ ਦਾ ਆਯੋਜਨ ਬੇਹੱਦ ਜਰੂਰੀ: ਹਰਜੋਤ ਸਿੰਘ ਬੈਂਸ

Harjot Singh Bains

ਕੀਰਤਪੁਰ ਸਾਹਿਬ 28 ਮਈ ,2023: ਮਹਾਪੁਰਸ਼ਾ ਵੱਲੋਂ ਦਰਸਾਏ ਧਰਮ ਦੇ ਮਾਰਗ ਤੇ ਗ੍ਰੰਥਾਂ ਵਿੱਚ ਦਰਜ ਬਾਣੀ ਤੋਂ ਮਾਨਵਤਾ ਦੇ ਕਲਿਆਣ ਦਾ ਮਾਰਗ ਮਿਲਦਾ ਹੈ। ਸਮੁੱਚੀ ਮਾਨਵਤਾ ਨੂੰ ਸੇਧ ਦੇਣ ਲਈ ਧਾਰਮਿਕ ਸਮਾਗਮਾਂ ਦਾ ਆਯੋਜਨ ਬੇਹੱਦ ਜਰੂਰੀ ਹੈ।ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ (Harjot Singh Bains) ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਆਪਣੇ ਹਲਕੇ ਦੇ ਪਿੰਡ ਅਵਾਨਕੋਟ ਦੇ ਸ਼ਿਵ ਮੰਦਿਰ ਵਿੱਚ ਸਪੰਨ ਹੋਈ ਸਪਤਾਹ ਮੌਕੇ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਮਹਾਪੁਰਸ਼ਾ ਨੇ ਹੀ ਸੰਸਾਰ ਵਿੱਚ ਭਾਰਤ ਦਾ ਨਾਮ ਧਰਮ ਦੇ ਖੇਤਰ ਵਿੱਚ ਉੱਚਾ ਕੀਤਾ ਹੈ। ਧਾਰਮਿਕ ਗ੍ਰੰਥਾਂ ਤੋ ਸੇਧ ਲੈ ਕੇ ਅੱਜ ਸਮੁੱਚਾ ਸੰਸਾਰ ਭਾਰਤ ਦੇ ਅਮੀਰ ਵਿਰਸੇ, ਸੱਭਿਆਚਾਰ, ਧਰਮ ਤੇ ਸੰਸਕ੍ਰਿਤੀ ਨਾਲ ਜੁੜ ਰਹੇ ਹਨ।

ਉਨ੍ਹਾਂ ਨੇ ਆਯੋਜਕਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਸਮਾਜ ਵਿੱਚ ਆਪਣੀ ਜਿੰਮੇਵਾਰੀ ਪੂਰੀ ਲਗਨ ਨਾਲ ਨਿਭਾਂ ਰਹੇ ਹਨ। ਅੱਜ ਬਜੁਰਗਾ ਦੇ ਨਾਲ ਨਾਲ ਨੌਜਵਾਨ ਤੇ ਬੱਚੇ ਵੀ ਇਸ ਵੱਲ ਜੁੜ ਰਹੇ ਹਨ। ਉਨ੍ਹਾਂ (Harjot Singh Bains) ਨੇ ਕਿਹਾ ਕਿ ਸੰਤਾਂ ਮਹਾਪੁਰਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੋ ਪ੍ਰਸੰਗ ਵਿਆਖਿਆ ਕਰਕੇ ਸਾਨੂੰ ਸਹੀ ਸੇਧ ਦਿੰਦੇ ਹਨ। ਇਸ ਮੌਕੇ ਕਮੇਟੀ ਮੈਂਬਰ ਪ੍ਰਧਾਨ ਬਲਵਿੰਦਰ ਸਿੰਘ, ਪਵਨ ਕੁਮਾਰ ਸ਼ਰਮਾ, ਬਲਜੀਤ ਸਿੰਘ, ਸੀਤਾ ਰਾਮ, ਜਸਪਾਲ ਸਿੰਘ, ਰਾਜ ਕੁਮਾਰ, ਪੰਕਜ ਕੁਮਾਰ ਤੇ ਪਾਰਟੀ ਵਰਕਰ ਹਰਮਿੰਦਰ ਕੌਰ, ਜੁਝਾਰ ਸਿੰਘ ਆਸਪੁਰ, ਸਤਨਾਮ ਸਿੰਘ ਆਸਪੁਰ ਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ।

Exit mobile version