ਸਰਕਾਰ

ਯੂਕਰੇਨ ਸੰਕਟ ‘ਤੇ ਸਰਕਾਰ ਦੇ ਸਟੈਂਡ ‘ਤੇ ਵਿਰੋਧੀ ਪਾਰਟੀਆਂ ਨੇ ਜਤਾਈ ਸਹਿਮਤੀ

ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਯੂਕਰੇਨ ਸੰਕਟ ‘ਤੇ ਸਰਕਾਰ ਦੇ ਸਟੈਂਡ ‘ਤੇ ਸਹਿਮਤੀ ਜਤਾਈ ਹੈ।ਬੈਠਕ ‘ਚ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਨੂੰ ਤਰਜੀਹ ਦੇਣ ’ਤੇ ਜ਼ੋਰ ਦਿੱਤਾ ਗਿਆ ਹੈ।

ਚੰਡੀਗੜ੍ਹ 03 ਮਾਰਚ 2022: ਰੂਸ-ਯੂਕਰੇਨ ‘ਚ ਤਬਾਹੀ ਜਾਰੀ ਜੰਗ ਕਾਰਨ ਸੈਂਕੜੇ ਭਾਰਤੀ ਅਜੇ ਵੀ ਉਥੇ ਫਸੇ ਹੋਏ ਹਨ। ਇਸ ਦੌਰਾਨ ਉੱਥੇ ਫਸੇ ਭਾਰਤੀਆਂ ਨੂੰ ਕੱਢਣ ਲਈ ਭਾਰਤ ਸਰਕਾਰ ਵੱਲੋਂ ਅਜੇ ਵੀ ਯਤਨ ਲਗਾਤਾਰ ਜਾਰੀ ਹਨ। ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਸਲਾਹਕਾਰ ਕਮੇਟੀ ਦੀ ਬੈਠਕ ‘ਚ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਨੂੰ ਤਰਜੀਹ ਦੇਣ ’ਤੇ ਜ਼ੋਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਬੈਠਕ ‘ਚ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਯੂਕਰੇਨ ਸੰਕਟ ‘ਤੇ ਸਰਕਾਰ ਦੇ ਸਟੈਂਡ ‘ਤੇ ਸਹਿਮਤੀ ਜਤਾਈ ਹੈ। ਬੈਠਕ ‘ਚ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੀ ਗੱਲ ਦੁਹਰਾਈ ਗਈ ਹੈ। ਰਾਹੁਲ ਗਾਂਧੀ ਨੇ ਕਾਂਗਰਸ ਦੀ ਤਰਫੋਂ ਇਸ ਬੈਠਕ ‘ਚ ਹਿੱਸਾ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਬੈਠਕ ਸਵੇਰੇ 11 ਵਜੇ ਸ਼ੁਰੂ ਹੋਈ ਕਰੀਬ ਢਾਈ ਘੰਟੇ ਚੱਲੀ।ਯੂਕਰੇਨ

               ਇਹ ਵੀ ਪੜ੍ਹੋ….

 ਯੂਕਰੇਨ ‘ਚ ਜੰਗ ਦੇ ਮੌਜੂਦਾ ਹਾਲਾਤ

ਯੂਕਰੇਨ

 

ਜਿਕਰਯੋਗ ਹੈ ਕਿ ਰੂਸੀ ਫੌਜ ਯੂਕਰੇਨ ‘ਚ ਤਬਾਹੀ ਮਚਾ ਰਹੀ ਹੈ। ਇਸ ਚੱਲਦੇ ਯੂਕਰੇਨ ਦੇ 15 ਸ਼ਹਿਰਾਂ ‘ਚ ਅਲਰਟ ਜਾਰੀ ਕੀਤਾ ਗਿਆ ਹੈ। ਇਸਦੇ ਨਾਲ ਹੀ ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਅਪੀਲ ਕੀਤੀ ਗਈ।ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਯੂਕਰੇਨ ਦੇ ਦੱਖਣੀ ਸ਼ਹਿਰ ਖੇਰਸਨ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਰੂਸ ਮੁਤਾਬਕ ਇਸ ਜੰਗ ‘ਚ ਹੁਣ ਤੱਕ ਉਸ ਦੇ 498 ਫੌਜੀ ਮਾਰੇ ਜਾ ਚੁੱਕੇ ਹਨ।

 

Scroll to Top