Site icon TheUnmute.com

ਦਿੱਲੀ ‘ਚ 6 ਦਸੰਬਰ ਨੂੰ ਵਿਰੋਧੀ ਗਠਜੋੜ ਇੰਡੀਆ ਦੀ ਬੈਠਕ, ਮਲਿਕਾਰਜੁਨ ਖੜਗੇ ਨੇ ਵਿਰੋਧੀ ਪਾਰਟੀਆਂ ਨੂੰ ਸੱਦਿਆ

INDIA

ਚੰਡੀਗੜ੍ਹ, 03 ਦਸੰਬਰ 2023: ਵਿਰੋਧੀ ਗਠਜੋੜ ਇੰਡੀਆ (I.N.D.I.A) ਦੀ ਚੌਥੀ ਬੈਠਕ 6 ਦਸੰਬਰ ਨੂੰ ਦਿੱਲੀ ‘ਚ ਹੋਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਾਰੀਆਂ 28 ਵਿਰੋਧੀ ਪਾਰਟੀਆਂ ਨੂੰ ਮੀਟਿੰਗ ਲਈ ਸੱਦਿਆ ਹੈ।

ਪੰਜ ਰਾਜਾਂ (ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ, ਮਿਜ਼ੋਰਮ) ਵਿੱਚ ਚੋਣ ਨਤੀਜਿਆਂ ਤੋਂ ਬਾਅਦ ਵਿਰੋਧੀ ਪਾਰਟੀਆਂ ਦੀ ਇਹ ਪਹਿਲੀ ਮੀਟਿੰਗ ਹੈ। ਇਸ ਬੈਠਕ ‘ਚ ਚੋਣ ਨਤੀਜਿਆਂ ‘ਤੇ ਚਰਚਾ ਕੀਤੀ ਜਾਵੇਗੀ।ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆ ਰਹੇ ਹਨ। ਕਾਂਗਰਸ ਰਾਜਸਥਾਨ, ਛਤੀਸਗੜ੍ਹ, ਮੱਧ ਪ੍ਰਦੇਸ਼ ਵਿੱਚ ਕਾਂਗਰਸ ਕਾਫੀ ਪਿੱਛੇ ਚੱਲ ਰਹੀ ਹੈ | ਜਦਕਿ ਮਿਜ਼ੋਰਮ ‘ਚ 4 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

Exit mobile version