Site icon TheUnmute.com

ਸੁਖਬੀਰ ਬਾਦਲ ਦੇ ਦਫਤਰ ਦੇ ਟੇਬਲ ਅਤੇ ਉਸ ਦੀ ਗੱਡੀ ਵਿਚ ਹਰ ਵੇਲੇ ਹੁੰਦੀ ਹੈ ਅਫੀਮ : ਨਵਜੋਤ ਕੌਰ ਸਿੱਧੂ

Navjot-Kaur-Sidhu

ਚੰਡੀਗੜ੍ਹ 17 ਨਵੰਬਰ 2021 : ਨਵਜੋਤ ਕੌਰ ਸਿੱਧੂ ਵੱਲੋਂ ਪੰਜਾਬ ਵਿੱਚ ਅਫੀਮ ਦੀ ਖੇਤੀ ਸ਼ੁਰੂ ਕਰਨ ਦੇ ਲਈ ਦਿੱਤਾ ਬਿਆਨ ਹੁਣ ਕਾਫੀ ਚਰਚਾ ਚ ਦਿਖਾਈ ਦੇ ਰਿਹਾ, ਜਿਸ ਦੇ ਚਲਦੇ ਅੱਜ ਇੱਕ ਵਾਰ ਫੇਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਫੀਮ ਦੀ ਖੇਤੀ ਪੰਜਾਬ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ ਜੋ ਕਿ ਬਹੁਤ ਸਾਰੀ ਅਫ਼ੀਮ ਦਵਾਈਆਂ ਵਿਚ ਇਸਤੇਮਾਲ ਹੁੰਦੀ ਹੈ, ਉਨ੍ਹਾਂ ਨੇ ਕਿਹਾ ਕਿ ਜੋ ਸੁਖਬੀਰ ਸਿੰਘ ਬਾਦਲ ਨਵਜੋਤ ਕੌਰ ਸਿੱਧੂ ਦੇ ਬਿਆਨ ਤੇ ਤਨਜ਼ ਕੱਸ ਰਹੇ ਹਨ, ਉਸ ਤੇ ਬੋਲਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤਾਂ ਖੁਦ ਅਫ਼ੀਮ ਖਾਧੇ ਬਿਨਾਂ ਰਹਿ ਨਹੀਂ ਸਕਦਾ, ਉਨ੍ਹਾਂ ਕਿਹਾ ਕਿ ਮੈਂ ਕਈ ਵਾਰ ਉਨ੍ਹਾਂ ਦੇ ਘਰ ਉਨ੍ਹਾਂ ਦੇ ਟੇਬਲ ਦੇ ਉੱਤੇ ਅਫੀਮ ਪਈ ਹੋਈ ਦੇਖੀ ਹੈ ਅਤੇ ਪਿਛਲੇ ਕੁਝ ਸਾਲ ਪਹਿਲਾਂ ਸੁਖਬੀਰ ਸਿੰਘ ਬਾਦਲ ਦੀ ਗੱਡੀ ਵਿਚ ਅਫੀਮ ਖਾਂਦੇ ਦੀ ਵੀਡੀਓ ਵੀ ਕਾਫੀ ਚਰਚਾ ਚ ਰਹੀ ਸੀ, ਉਨ੍ਹਾਂ ਕਿਹਾ ਕਿ ਬਾਕੀ ਨਸ਼ਿਆਂ ਨੂੰ ਖਤਮ ਕਰਨ ਲਈ ਸਾਨੂੰ ਪੰਜਾਬ ਚ ਅਫੀਮ ਦੀ ਖੇਤੀ ਜ਼ਰੂਰ ਕਰਵਾਉਣੀ ਚਾਹੀਦੀ ਹੈ, ਜਿਸ ਲਈ ਉਹ ਪੰਜਾਬ ਸਰਕਾਰ ਤੋਂ ਮੰਗ ਵੀ ਕਰਦੇ ਹਨ ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੁਣ ਭਾਰਤ ਦੀਆਂ ਹੋਰ ਸਟੇਟਾਂ ਚ ਵੀ ਅਫ਼ੀਮ ਦੀ ਖੇਤੀ ਦੀ ਮੰਗ ਉੱਠ ਰਹੀ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਦੁਬਾਰਾ ਖੋਲ੍ਹਣ ਤੇ ਜਿਥੇ ਦੇਸ਼ ਦੇ ਪ੍ਰਧਾਨਮੰਤਰੀ ਦਾ ਧੰਨਵਾਦ ਕੀਤਾ ਅਤੇ ਉੱਥੇ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਧੰਨਵਾਦ ਕੀਤਾ,

Exit mobile version