Op soni

ਪੰਜਾਬ ‘ਚ ਕੋਰੋਨਾ ਮਾਮਲਿਆਂ ਨੂੰ ਲੈ ਕੇ ਓ.ਪੀ. ਸੋਨੀ ਨੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ 4 ਜਨਵਰੀ 2022: ਪੰਜਾਬ ‘ਚ ਕੋਰੋਨਾ (Corona) ਦੇ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ | ਇਸਦੇ ਚਲਦੇ ਕਰੋਨਾ (Corona) ਦੇ ਵਧਦੇ ਪ੍ਰਭਾਵ ਬਾਰੇ ਡਿਪਟੀ ਸੀ.ਐਮ. ਅਤੇ ਸਿਹਤ ਮੰਤਰੀ ਓ.ਪੀ. ਸੋਨੀ (O.P. Soni) ਦਾ ਅਹਿਮ ਬਿਆਨ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ (Corona) ਦੀ ਤੀਜੀ ਲਹਿਰ ਆ ਗਈ ਹੈ, ਜਿਸ ਕਾਰਨ ਹਰ ਕਿਸੇ ਲਈ ਮਾਸਕ ਪਹਿਨਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਵਿੱਚ 17000 ਬੈੱਡ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅੱਜ ਕੋਰੋਨਾ ਸਮੀਖਿਆ ਮੀਟਿੰਗ ਕਰਨਗੇ।ਓ.ਪੀ ਸੋਨੀ O.P. Soni)ਨੇ ਕਿਹਾ ਕਿ ਉਨ੍ਹਾਂ ਨੂੰ ਡਾਕਟਰਾਂ ਦੀ ਲੋੜ ਹੈ, ਇਸੇ ਲਈ ਉਨ੍ਹਾਂ 190 ਡਾਕਟਰਾਂ ਨੂੰ ਨੌਕਰੀ ਦੇ ਪੱਤਰ ਭੇਜੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਰੋਨਾ ਦੇ ਵਧਦੇ ਕਹਿਰ ਦੇ ਮੱਦੇਨਜ਼ਰ ਜੋ ਵੀ ਵੱਡੀਆਂ ਰੈਲੀਆਂ ਨੂੰ ਰੋਕ ਦਿੱਤਾ ਜਾਵੇ।

ਦੱਸ ਦੇਈਏ ਕਿ ਪੰਜਾਬ ‘ਚ ਰਾਤ ਨੂੰ ਕਰਫਿਊ (night curfew) ਲਗਾ ਦਿੱਤਾ ਗਿਆ ਹੈ। ਇਹ ਕਰਫਿਊ 15 ਜਨਵਰੀ ਤੱਕ ਜਾਰੀ ਰਹੇਗਾ। ਕਰੋਨਾ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਟਿਆਲਾ ਮੈਡੀਕਲ ਕਾਲਜ ਵਿੱਚ ਵੀ ਵੱਡਾ ਕਰੋਨਾ ਧਮਾਕਾ ਹੋਇਆ ਹੈ। ਇੱਥੇ 22 ਰੈਜ਼ੀਡੈਂਟ ਡਾਕਟਰ, 15 ਪੈਰਾ ਮੈਡੀਕਲ ਸਟਾਫ਼ ਅਤੇ ਕਰੀਬ 35 ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

Scroll to Top