July 2, 2024 9:34 pm
satnam singh khanda

ਬਾਦਲ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਚੋਂ ਕੱਢਿਆ ਜਾਵੇ ਬਾਹਰ ਤਾਂ ਹੀ ਹੋ ਸਕਦਾ ਹੈ ਪੰਥ ਦਾ ਭਲਾ: ਸਤਨਾਮ ਸਿੰਘ ਖੰਡਾ

ਅੰਮ੍ਰਿਤਸਰ 2 ਦਸੰਬਰ 2021 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਸੀ ਕਿ ਉਨ੍ਹਾਂ ਵੱਲੋਂ ਇਕ ਸਾਲ ਦਾ ਕਾਰਜਕਾਲ ਬਹੁਤ ਵਧੀਆ ਲੱਗਿਆ ਅਤੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਪੰਥ ਲਈ ਬਹੁਤ ਸਾਰੇ ਕੰਮ ਕੀਤੇ, ਇਸ ਤੋਂ ਉਲਟ ਬੋਲਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਸ਼ਖਾਸੀਤ ਕੀਤੇ ਹੋਏ ਪੰਜ ਪਿਆਰਿਆਂ ਵਿੱਚੋਂ ਇੱਕ ਪਿਆਰਿਆ ਸਤਨਾਮ ਸਿੰਘ ਖੰਡਾ ਨੇ ਬੀਬੀ ਜਗੀਰ ਕੌਰ ਨੂੰ ਲੰਮੇ ਹੱਥੀਂ ਦਿੱਤਾ ਹੈ,

ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਦਾ ਕਾਰਜਕਾਰ ਤਾਂ ਠੀਕ ਹੁੰਦਾ ਜੇਕਰ 328 ਸਰੂਪਾਂ ਦੇ ਮਾਮਲੇ ਦੇ ਵਿੱਚ ਬੀਬੀ ਜਗੀਰ ਕੌਰ ਦੋਸ਼ੀਆਂ ਨੂੰ ਫੜ ਕੇ ਉਸ ਨੂੰ ਸਜ਼ਾ ਦਵਾਉਂਦੀ ਉਦੋਂ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਦੀ ਅੱਜ ਤਕ ਕੋਈ ਵੀ ਗੱਲਬਾਤ ਦਾ ਸੱਦਾ ਉਨ੍ਹਾਂ ਨੂੰ ਨਹੀਂ ਆਇਆ ਜੇਕਰ ਆਵੇਗਾ ਤਾਂ ਅਸੀਂ ਉਨ੍ਹਾਂ ਨੂੰ ਇੱਕ ਹੀ ਮੰਗ ਰੱਖਾਂਗਾ ਕਿ ਉਹ ਅਕਾਲ ਤਖ਼ਤ ਤੇ ਆ ਕੇ ਡੇਰਾ ਸਿਰਸਾ ਸੌਦੇ ਨੂੰ ਮੁਆਫ਼ੀ ਦੇਣ ਨੂੰ ਲੈ ਕੇ ਪਹਿਲਾਂ ਮੁਆਫ਼ੀ ਮੰਗਣ ਉੱਥੇ ਹੀ ਸਤਨਾਮ ਸਿੰਘ ਖੰਡਾ ਨੇ ਇਕ ਗੱਲ ਸਾਫ ਕੀਤੀ ਕਿ ਬਰਗਾੜੀ ਦੇ ਦੋਸ਼ੀਆਂ ਨੂੰ ਅਗਰ ਕੋਈ ਸਜ਼ਾ ਦਿਵਾ ਸਕਦਾ ਹੈ ਕਿ ਉਹ ਨਵਜੋਤ ਸਿੰਘ ਸਿੱਧੂ ਕਿਉਂਕਿ ਉਨ੍ਹਾਂ ਵੱਲੋਂ ਹੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਵਾਏ ਗਏ ਹਨ, ਉਹ ਬਰਗਾੜੀ ਦੇ ਮੁੱਦੇ ਤੇ ਲਗਾਤਾਰ ਹੀ ਆਵਾਜ਼ ਚੁੱਕਦੇ ਆ ਰਹੇ ਹਨ,

ਉੱਥੇ ਹੀ ਬੀਤੇ ਦਿਨ ਵਿਰਸਾ ਸਿੰਘ ਵਲਟੋਹਾ ਵੱਲੋਂ ਪ੍ਰੈੱਸ ਵਾਰਤਾ ਕਰ ਕਿਹਾ ਗਿਆ ਸੀ ਕਿ ਬਰਗਾੜੀ ਦੇ ਦੋਸ਼ੀਆਂ ਦੇ ਲਿੰਕ ਕੀਤੇ ਨਾ ਕਿਤੇ ਕਾਂਗਰਸੀਆਂ ਨਾ ਮਿਲਦੀ ਹੋਈ ਨਜ਼ਰ ਆ ਰਹੀ ਹੈ ਉਸ ਦਾ ਜਵਾਬ ਦਿੰਦੇ ਹੋਏ ਸਤਨਾਮ ਸਿੰਘ ਖੰਡਾ ਨੇ ਕਿਹਾ ਕਿ ਅਗਰ ਅਕਾਲੀ ਦਲ ਡੇਢ ਸਾਲ ਵਿੱਚ ਦੋਸ਼ੀਆਂ ਨੂੰ ਨਹੀਂ ਫੜ ਸਕੀ ਤਾਂ ਉਨ੍ਹਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ, ਉੱਥੇ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਓਨੀ ਦੇਰ ਤਕ ਆਪਣੇ ਫ਼ੈਸਲੇ ਆਪ ਨਹੀਂ ਲੈ ਸਕਦੀ ਜਦੋਂ ਤਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਇਸ ਉਤੇ ਕਾਬਜ਼ ਹੈ, ਉਨ੍ਹਾਂ ਕਿਹਾ ਕਿ ਸਾਨੂੰ ਪਹਿਲੋਂ ਇਨ੍ਹਾਂ ਦੇ ਕਬਜ਼ੇ ਤੋਂ ਸ਼੍ਰੋਮਣੀ ਕਮੇਟੀ ਛੁਡਵਾਉਣੀ ਪਵੇਗੀ ਉੱਥੇ ਹੀ ਚਰਨਜੀਤ ਸਿੰਘ ਚੰਨੀ ਦੇ ਕੰਮ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਨਵਰੀ ਅਤੇ ਫਰਵਰੀ ਤੋਂ ਬਾਅਦ ਹੀ ਪਤਾ ਲੱਗ ਪਵੇਗਾ ਸ੍ਰੀ ਚਰਨਜੀਤ ਸਿੰਘ ਚੰਨੀ ਵੱਲੋਂ ਜੋ ਕੰਮ ਕੀਤੇ ਜਾ ਰਹੇ ਨੇ ਕਿੰਨੇ ਕੁ ਪੂਰੇ ਹੋਏ ਹਨ,