Site icon TheUnmute.com

ਬਠਿੰਡਾ ‘ਚ ਪਿਆਜ਼ ‘ਤੇ ਪਿਆ ਡਾਕਾ, ਹੋ ਰਹੀ ਕਾਲਾਬਾਜ਼ਾਰੀ

8 ਨਵੰਬਰ 2024: ਦਿਨੋਂ-ਦਿਨ ਸਬਜ਼ੀਆਂ ਦੇ ਭਾਅ ਅਸਮਾਨ ਨੂੰ ਛੁਹ ਰਹੇ ਹਨ, ਦੱਸ ਦੇਈਏ ਕੀ ਅਜਿਹਾ ਹੀ ਇਕ ਮਾਮਲਾ ਬਠਿੰਡਾ(bathinda)  ਤੋਂ ਸਾਹਮਣੇ ਆਇਆ ਹੈ, ਜਿਥੇ ਗਰੀਬਾਂ ਨੂੰ ਮਿਲਣ ਵਾਲੇ ਪਿਆਜ਼ (onion)  ‘ਤੇ ਡਾਕਾ ਵੱਜ ਗਿਆ ਹੈ, ਦਰਅਸ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ (NCCF) ਵਾਲਾ ਪਿਆਜ਼ ਤੜ੍ਹਲੇ ਨਾਲ ਵਿਕ ਰਿਹਾ ਹੈ, ਦੱਸ ਦੇਈਏ ਕਿ ਇਹ ਪਿਆਜ਼ ਆੜ੍ਹਤੀਆਂ ਦੇ ਵੱਲੋਂ ਵੇਚਿਆ ਜਾ ਰਿਹਾ ਹੈ ਜੋ ਕਿ ਗਰੀਬਾਂ ਨੂੰ ਮਿਲਣਾ ਹੁੰਦਾ ਹੈ, ਹੁਣ ਇਸ ਪਿਆਜ਼ ਨੂੰ ਆੜ੍ਹਤੀਆਂ ਦੇ ਵੱਲੋਂ ਵੇਚਿਆ ਜਾ ਰਿਹਾ ਹੈ, ਗਰੀਬਾਂ ਦੀ ਬਜਾਏ ਹੁਣ ਇਹ ਆਮ ਲੋਕਾਂ ਨੂੰ ਵੇਚਿਆ ਜਾ ਰਿਹਾ ਹੈ, ਦੱਸ ਦੇਈਏ ਕਿ ਆੜ੍ਹਤੀਆਂ ਦੇ ਵੱਲੋਂ 28 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦ ਕੇ ਹੁਣ ਇਹ 50 ਤੋਂ ਵੱਧ ਰੁਪਏ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ, ਨਿਯਮਾਂ ਮੁਤਾਬਿਕ ਪੰਜਾਬ ਦੇ ਵਿੱਚ NCCF ਦਾ ਪਿਆਜ਼ ਨਹੀਂ ਵਿਕ ਸਕਦਾ ਹੈ|

ਉਥੇ ਹੀ ਦੱਸ ਦੇਈਏ ਕਿ ਦਿੱਲੀ ਦੇ ਵਿੱਚ ਗਰੀਬਾਂ ਨੂੰ ਪ੍ਰਤੀ ਵਿਅਕਤੀ ਇਹ ਪਿਆਜ 2 ਰੁਪਏ ਪ੍ਰਤੀ ਮਿਲਦਾ ਹੈ, ਅਧਾਰ ਕਾਰਡ ਦਿਖਾ ਕੇ ਜਿਹਨਾਂ ਕੋਟਾ ਹੁੰਦਾ ਹੈ ਇਹ ਪਿਆਜ਼ ਦਿੱਤਾ ਜਾਂਦਾ ਹੈ, ਪਰ ਹੁਣ ਇਹ ਪਿਆਜ ਬਠਿੰਡਾ ਪਹੁੰਚਿਆ ਹੋਇਆ ਹੈ|

Exit mobile version